ਸਿੱਖ ਵਕੀਲ ਨਵਰਾਜ ਰਾਏ ਨੇ ਜੱਜ ਵਜੋਂ ਚੁੱਕੀ ਸਹੁੰ

In ਅਮਰੀਕਾ
January 29, 2026

ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: 32 ਸਾਲਾ ਸਿੱਖ ਵਕੀਲ ਨਵਰਾਜ ਰਾਏ ਨੇ ਕੇਰਨ ਕਾਊਂਟੀ ਵਿੱਚ ਅਸਥਾਈ ਜੱਜ ਵਜੋਂ ਸਹੁੰ ਚੁੱਕੀ। ਉਨ੍ਹਾਂ ਦੀ ਨਿਯੁਕਤੀ ਕੇਸਾਂ ਦੀ ਗਿਣਤੀ ਵਧਣ ਕਾਰਨ ਵਿਸ਼ੇਸ਼ ਕੇਸਾਂ ਦੀ ਸੁਣਵਾਈ ਲਈ ਕੀਤੀ ਗਈ ਹੈ। ਰਾਏ ਤੋਂ ਪਹਿਲਾਂ 23 ਵਕੀਲ ਆਰਜ਼ੀ ਜੱਜ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ। ਰਾਏ ਭਾਰਤੀ ਮਾਪਿਆਂ ਦਾ ਪੁੱਤਰ ਹੈ ਜੋ ਲਾਸ ਏਂਜਲਸ ਵਿੱਚ ਪੈਦਾ ਹੋਇਆ ਸੀ। ਉਸ ਨੇ ਗਰੈਜੂਏਸ਼ਨ ਸਟਾਕਡੇਲ ਹਾਈ ਸਕੂਲ ਤੋਂ ਕੀਤੀ ਸੀ ਤੇ ਯੂਨੀਵਰਸਿਟੀ ਆਫ਼ ਕੈਲੀਫ਼ੋਰਨੀਆ ਡੇਵਿਸ ਤੋਂ ਕਾਨੂੰਨ ਦੀ ਡਿਗਰੀ ਪ੍ਰਾਪਤ ਕੀਤੀ । ਰਾਏ ਨੇ ਕਿਹਾ ਕਿ ਮੇਰੀ ਨਿਯੁਕਤੀ ਨਾ ਕੇਵਲ ਸਿੱਖ ਤੇ ਪੰਜਾਬੀ ਭਾਈਚਾਰੇ ਲਈ ਬਲਕਿ ਕੇਰਨ ਕਾਊਂਟੀ ਦੇ ਹਰ ਵਿਅਕਤੀ ਲਈ ਸੁਨੇਹਾ ਹੈ ਕਿ ਇਹ ਧਰਤੀ ਹਰ ਇੱਕ ਨੂੰ ਵਿਕਾਸ ਦਾ ਮੌਕਾ ਦਿੰੰਦੀ ਹੈ ਤੇ ਇਥੇ ਕੁਝ ਵੀ ਅਸੰਭਵ ਨਹੀਂ ਹੈ।

Loading