ਅਮਰੀਕਾ ਵਿੱਚ ਨਿੱਜੀ ਜਹਾਜ਼ ਤਬਾਹ, 6 ਮੌਤਾਂ

In ਅਮਰੀਕਾ
January 29, 2026

ਸੈਕਰਾਮੈਂਟੋ,ਕੈਲੀਫ਼ੋਰਨੀਆ/ ਹੁਸਨ ਲੜੋਆ ਬੰਗਾ: ਅਮਰੀਕਾ ਦੇ ਮੇਨੇ ਰਾਜ ਵਿੱਚ ਬਾਂਗੋਰ ਵਿਖੇ ਇੱਕ ਨਿਜੀ ਜੈੱਟ ਜਹਾਜ਼ ਤਬਾਹ ਹੋ ਗਿਆ ਤੇ ਉਸ ਵਿੱਚ ਸਵਾਰ ਸਾਰੇ 6 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਮੁੱਢਲੀ ਰਿਪੋਰਟ ਅਨੁਸਾਰ ਹਾਦਸਾ ਖਰਾਬ ਮੌਸਮ ਕਾਰਨ ਵਾਪਰਿਆ ਹੈ। ਜਹਾਜ਼ ਹੋਸਟਨ ਦੇ ਹੌਬੀ ਏਅਰ ਪੋਰਟ ਤੋਂ ਬਾਂਗੋਰ ਇੰਟਰਨੈਸ਼ਨਲ ਏਅਰ ਪੋਰਟ ’ਤੇ ਆਇਆ ਸੀ ਜਿਥੋਂ ਉਸ ਨੇ ਪੈਰਿਸ ਦੇ ਵਾਟਰੀ ਏਅਰ ਪੋਰਟ ਲਈ ਉਡਾਣ ਭਰੀ ਸੀ। ਕੇਵਲ 2 ਮਿੰਟ ਬਾਅਦ ਹੀ ਜਹਾਜ਼ ਤਬਾਹ ਹੋ ਕੇ ਜ਼ਮੀਨ ਉੱਪਰ ਡਿੱਗ ਗਿਆ ਤੇ ਉਸ ਨੂੰ ਅੱਗ ਲੱਗ ਗਈ। ਹਾਦਸੇ ਦੀ ਨੈਸ਼ਨਲ ਟਰਾਂਸਪੋਰਟੇਸ਼ਨ ਸੇਫ਼ਟੀ ਬੋਰਡ ਜਾਂਚ ਕਰ ਰਿਹਾ ਹੈ।

Loading