ਪਾਠਕਾਂ ਦੇ ਪੱਤਰ

In ਮੁੱਖ ਖ਼ਬਰਾਂ
February 02, 2026

ਇਰਾਨ ਸੰਕਟ ਬਾਰੇ ਜਾਣਕਾਰੀ

ਪੰਨਾ 3 ’ਤੇ ਇਰਾਨ ਸੰਕਟ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਰਾਨ ਵਿੱਚ ਪਾਰਸੀਆਂ (ਪੰਜਾਬ ਦੇ ਜੱਟਾਂ ਦੇ ਵੱਡੇ ਵਡੇਰੇ) ਨੇ ਭਾਰੀ ਜ਼ੁਲਮ ਸਹਿਣ ਕੀਤੇ ਹਨ। ਆਖ਼ਰ ਪਾਰਸੀਆਂ ਦਾ ਇਰਾਨ ਵਿੱਚੋਂ ਪੂਰੀ ਤਰ੍ਹਾਂ ਸਫ਼ਾਇਆ ਹੋ ਗਿਆ। ਹੁਣ ਇਰਾਨ ਵਿੱਚ ਕੱਟੜਪੰਥੀ ਮੁਸਲਿਮ ਸਮਰਾਜ ਹੈ। ਹਰ ਕਾਨੂੰਨ ਇਸਲਾਮੀ ਹੈ ਪਰ ਦਿਲਚਸਪ ਗੱਲ ਹੈ ਕਿ ਕੱਟੜਪੰਥੀਆਂ ਨੇ ਇਰਾਨ ਵਿੱਚ ਚੰਦ ਅਧਾਰਿਤ ਇਸਲਾਮੀ ਹਿਜਰੀ ਕੈਲੰਡਰ ਲਾਗੂ ਨਹੀਂ ਕੀਤਾ,ਸਗੋਂ ਪਾਰਸੀਆਂ ਦੁਆਰਾ ਬਣਾਇਆ ਸੂਰਜ ਅਧਾਰਿਤ ਕੈਲੰਡਰ ਹੀ ਓਥੇ ਲਾਗੂ ਹੈ। ਇਸ ਨਾਲੋਂ ਵੀ ਦਿਲਚਸਪ ਗੱਲ ਇਹ ਹੈ ਕਿ ਜਦੋਂ ਪਾਰਸੀਆਂ ਵਿੱਚ ਸੂਰਜ ਅਧਾਰਿਤ ਕੈਲੰਡਰ ਪੇਸ਼ ਕੀਤਾ ਗਿਆ ਸੀ ਤਾਂ ਪਾਰਸੀਆਂ ਵਿੱਚ ਸਿੱਖਾਂ ਵਾਂਗ ਹੀ (ਸਗੋਂ ਸਿੱਖਾਂ ਤੋਂ ਵੀ ਡੂੰਘੀ ਖਾਈ ਵਾਲੇ) ਦੋ ਧੜੇ ਬਣ ਗਏ ਸਨ, ਇੱਕ ਪੁਰਾਣੇ ਕੈਲੰਡਰ ਨੂੰ ਮੰਨਣ ਵਾਲੇ ਅਤੇ ਦੂਜੇ ਨਵੇਂ ਨੂੰ। ਹੁਣ ਪਾਰਸੀਆਂ ਦੇ ਵੈਰੀ, ਕੱਟੜ ਮੁਸਲਮਾਨ ਵੀ ਉਹਨਾਂ ਦੇ ਨਵੇਂ ਕੈਲੰਡਰ ਨੂੰ ਮੰਨਦੇ ਹਨ।
ਇਕਬਾਲ ਸਿੰਘ

Loading