ਸਮੁੱਚੇ ਪੰਥ ਦਾ ਇੱਕਜੁੱਟ ਹੋਣਾ ਲਾਜ਼ਮੀ: ਗੜਗੱਜ

In ਪੰਜਾਬ
February 02, 2026

ਕੁਰਾਲੀ/ਏ.ਟੀ.ਨਿਊਜ਼ : ਗੁਰੂ ਹਰਿਰਾਏ ਸਾਹਿਬ ਦੇ ਪ੍ਰਕਾਸ਼ ਦਿਹਾੜੇ ਸਬੰਧੀ ਸਮਾਗਮ ਸਿੰਘਪੁਰਾ ਦੇ ਗੁਰਦੁਆਰਾ ਗੁਰੂ ਹਰਿ ਰਾਏ ਸਾਹਿਬ ਵਿਖੇ ਹੋਇਆ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗ੍ਰਾਮ ਪੰਚਾਇਤ ਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਦੇ ਪਹਿਲੇ ਚਰਨ ਵਿੱਚ ਗੁਰਦੁਆਰਾ ਸਾਹਿਬ ਵਿੱਚ ਸੱਚਖੰਡ ਵਾਸੀ ਸੰਤ ਅਜੀਤ ਸਿੰਘ ਹੰਸਾਲੀ ਵਾਲਿਆਂ ਦੇ ਅਸ਼ੀਰਵਾਦ ਨਾਲ ਦਹਾਕਿਆਂ ਤੋਂ ਚੱਲਦੀ ਆ ਰਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠਾਂ ਦੀ ਲੜੀ ਦੇ ਅਖੰਡ ਪਾਠ ਦੇ ਭੋਗ ਪਾਏ ਗਏ। ਇਸੇ ਦੌਰਾਨ ਖੁਲ੍ਹੇ ਪੰਡਾਲ ਵਿੱਚ ਸਜਾਏ ਗਏ ਦੀਵਾਨਾਂ ਵਿੱਚ ਭਾਈ ਗੁਰਮੀਤ ਸਿੰਘ ਰੌਲੂ ਮਾਜਰਾ, ਭਾਈ ਪਰਮਜੀਤ ਸਿੰਘ, ਅਮਰਜੀਤ ਸਿੰਘ ਬਸੀ ਪਠਾਣਾ, ਦਲਬਾਰਾ ਸਿੰਘ ਹਰਗਣਾ, ਮਾਛੀਵਾੜੇ ਵਾਲੀਆਂ ਬੀਬੀਆਂ, ਹਰਜੀਤ ਕੌਰ ਚਮਕੌਰ ਸਾਹਿਬ, ਰਣਜੀਤ ਸਿੰਘ ਮੋਰਿੰਡਾ, ਮਨਜੀਤ ਕੌਰ ਲੁਧਿਆਣਾ, ਹਰਜੀਤ ਕੌਰ ਸਮਾਣਾ, ਸਵਰਨ ਸਿੰਘ ਬਿੰਦਰਖ, ਮਨਜੀਤ ਸਿੰਘ ਬਾਠ ਅਤੇ ਅਨੇਕਾਂ ਹੋਰਨਾਂ ਰਾਗੀ ਤੇ ਢਾਡੀ ਜਥਿਆਂ ਨੇ ਹਾਜ਼ਰੀ ਲਵਾਈ।
ਸਮਾਗਮ ਵਿੱਚ ਸੰਤ ਪਰਮਜੀਤ ਸਿੰਘ ਹੰਸਾਲੀ ਵਾਲਿਆਂ, ਬਾਬਾ ਨੇਕ ਸਿੰਘ ਧਿਆਨੂੰ ਮਾਜਰਾ, ਬਾਬਾ ਨਛੱਤਰ ਸਿੰਘ ਭਾਮੀਆ ਅਤੇ ਹੋਰਨਾਂ ਮਹਾਂਪੁਰਸ਼ਾਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਪੁੱਜੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸਿੱਖ ਪੰਥ ਨੂੰ ਇਕਜੁੱਟ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਕਾਨੂੰਨ ਦੀ ਪਾਲਣਾ ਕਰਨ ਵਾਲਿਆਂ ਤੋਂ ਇਨਸਾਫ਼ ਲੈਣ ਲਈ ਸਮੁੱਚੇ ਪੰਥ ਦਾ ਇੱਕਜੁੱਟ ਹੋਣਾ ਲਾਜ਼ਮੀ ਹੈ। ਉਨ੍ਹਾਂ ਸੰਗਤਾਂ ਨੂੰ ਗੁਰੂ ਸਾਹਿਬਾਨਾਂ ਵਲੋਂ ਦਰਸਾਏ ਮਾਰਗ ਉਤੇ ਚੱਲਣ ਦੀ ਅਪੀਲ ਕੀਤੀ।
ਇਸ ਮੌਕੇ ਗੁਰਨਾਮ ਸਿੰਘ, ਗੁਰਮੇਲ ਸਿੰਘ, ਪਰਮਿੰਦਰ ਸਿੰਘ, ਇੰਦਰਜੀਤ ਸਿੰਘ, ਮਹਿੰਦਰ ਸਿੰਘ, ਗੁਰਚਰਨ ਸਿੰਘ, ਤਜਿੰਦਰ ਸਿੰਘ, ਜ਼ੈਲਦਾਰ ਕੁਲਵਿੰਦਰ ਸਿੰਘ, ਜ਼ੈਲਦਾਰ ਸੁਖਪਾਲ ਸਿੰਘ, ਜ਼ੈਲਦਾਰ ਕਮਲਜੀਤ ਸਿੰਘ, ਰਵੀ ਵੜੈਚ ਅਤੇ ਦਰਸ਼ਨ ਸਿੰਘ ਹਾਜ਼ਰ ਸਨ।

Loading