ਚੋਰੀ ਦੇ ਮਾਲ ਸਮੇਤ ਤਿੰਨ ਪੰਜਾਬੀ ਗ੍ਰਿਫ਼ਤਾਰ

In ਮੁੱਖ ਖ਼ਬਰਾਂ
February 05, 2026

ਕੈਲੀਫ਼ੋਰਨੀਆਂ ਦੇ ਪੰਜਾਬੀ ਮੂਲ ਦੇ ਤਿੰਨ ਨੌਜਵਾਨ ਅਰਸ਼ਦੀਪ ਸਿੰਘ (21 ਫਰੈਮੋਂਟ) ਦੀਪਿੰਦਰ ਸਿੰਘ (26, ਮੈਂਟੇਕਾ) ਅਤੇ ਹਰਮਨਪਾਲ ਸਿੰਘ (25, ਲੋਡੀ) ਨੂੰ ਨੇਵਾਡਾ ਵਿੱਚ ਸਟੋਰੇਅ ਕਾਉਂਟੀ ਸ਼ੈਰਿਫ਼ ਆਫ਼ਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ। ਜ਼ਿਕਰਯੋਗ ਹੈ ਕਿ 29 ਜਨਵਰੀ ਨੂੰ ਟਾਹੋਏ ਰੇਨੂੰ ਇੰਡਸਟਰੀਅਲ ਸੈਂਟਰ ਤੋਂ ਦੋ ਸੈਮੀ ਟਰੱਕ ਟ੍ਰੇਲਰ ਚੋਰੀ ਹੋਏ ਸਨ, ਜਿਹਨਾਂ ਵਿੱਚ ਕਰੀਬ 500,000 ਡਾਲਰ ਦਾ ਮਾਲ ਸੀ। ਪੁਲਿਸ ਨੇ ਟਰੱਕ ਅਤੇ ਕਾਰ ਨੂੰ ਟੈ੍ਰਕ ਕਰਕੇ ਸਪਾਰਕਸ ਵਿੱਚ ਟ੍ਰੈਫ਼ਿਕ ਸਟਾਪ ਦੌਰਾਨ ਤਿੰਨਾਂ ਨੂੰ ਕਾਬੂ ਕੀਤਾ ਅਤੇ ਮਾਲ ਬਰਾਮਦ ਕਰ ਲਿਆ। ਤਿੰਨਾਂ ’ਤੇ ਚੋਰੀ ਦੀ ਜਾਇਦਾਦ ਰੱਖਣ ਅਤੇ ਹਾਸਲ ਕਰਨ ਦੀ ਕੋਸ਼ਿਸ਼ ਦੇ ਗੰਭੀਰ ਦੋਸ਼ ਲੱਗੇ ਹਨ। ਉਹਨਾਂ ਨੂੰ ਵਾਸ਼ਹੋਏ ਕਾਊੁਂਟੀ ਡੀਟੇਂਸ਼ਨ ਫੈਸਿਲਟੀ ਵਿੱਚ ਰੱਖਿਆ ਗਿਆ ਹੈ।

Loading