ਡਾ. ਨੀਰਵ ਸ਼ਾਹ ਅਮਰੀਕਾ ਦੇ ਵਿਜ਼ਨਰੀ ਆਗੂਆਂ ਵਿੱਚ ਸ਼ਾਮਿਲ

In ਅਮਰੀਕਾ
February 18, 2026

ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਸਿਹਤ ਮਾਹਰ ਡਾ. ਨੀਰਵ ਸ਼ਾਹ ਸਾਬਕਾ ਡਾਇਰੈਕਟਰ ਮੇਨੇ ਸੈਂਟਰ ਫ਼ਾਰ ਡਸੀਜ ਕੰਟਰੋਲ ਐਂਡ ਪ੍ਰੀਵੈਨਸ਼ਨ ਨੂੰ ਵਾਸ਼ਿੰਗਟਨ ਪੋਸਟ ਦੀ ਅਗਲੇ-50 ਕੌਣ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਸ ਸੂਚੀ ਵਿੱਚ ਉਨ੍ਹਾਂ ਸਖਸ਼ੀਅਤਾਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ ਜਿਨ੍ਹਾਂ ਕੋਲੋਂ ਆਮ ਲੋਕਾਂ ਦੇ ਜੀਵਨ ਵਿੱਚ ਤਬਦੀਲੀ ਦੀ ਆਸ ਕੀਤੀ ਜਾਂਦੀ ਹੈ। ਇਸ ਸਲਾਨਾ ਸੂਚੀ ਵਿੱਚ ਸਿਹਤ, ਸਾਇੰਸ, ਜਨਤਿਕ ਸੇਵਾ, ਕਾਰੋਬਾਰ ਤੇ ਸਭਿਆਚਾਰ ਨਾਲ ਜੁੜੇ ਲੋਕਾਂ ਨੂੰ ਮਾਨਤਾ ਦਿੱਤੀ ਜਾਂਦੀ ਹੈ ਜਿਨ੍ਹਾਂ ਦਾ ਕੰਮ ਕੌਮੀ ਚਰਚਾ ਦਾ ਹਿੱਸਾ ਬਣਿਆ ਹੋਵੇ। ਮੇਨੇ ਤੋਂ ਸ਼ਾਹ ਹੀ ਇਕੋ ਇੱਕ ਵਿਅਕਤੀ ਹੈ ਜਿਸ ਨੂੰ ਇਸ ਸੂਚੀ ਵਿੱਚ ਥਾਂ ਮਿਲੀ ਹੈ। ਸ਼ਾਹ ਤੋਂ ਇਲਾਵਾ ਇਸ ਸਾਲ ਦੀ ਸੂਚੀ ਵਿੱਚ ਨਿਊ ਯਾਰਕ ਦੇ ਮੇਅਰ ਜ਼ੋਹਰਨ ਮਮਦਾਨੀ, ਟੈਕਸਾਸ ਯੂ ਐਸ ਸੈਨੇਟ ਉਮੀਦਵਾਰ ਜੇਮਜ ਤਾਲਾਰੀਕੋ ਅਤੇ ਬਇਓਕੈਮਿਸਟ ਡੇਵਿਡ ਲਿਊ ਨੂੰ ਸ਼ਾਮਿਲ ਕੀਤਾ ਗਿਆ ਹੈ। ਕੋਵਿਡ-19 ਮਹਾਮਾਰੀ ਦੌਰਾਨ ਸੀ. ਡੀ. ਸੀ. ਡਾਇਰੈਕਟਰ ਵਜੋਂ ਮੇਨੇ ਪਬਲਿਕ ਹੈਲਥ ਦੀ ਅਗਵਾਈ ਕਰਨ ਸਮਂੇ ਸ਼ਾਹ ਨੇ ਕੌਮੀ ਪੱਧਰ ’ਤੇ ਪ੍ਰਸਿੱਧੀ ਹਾਸਲ ਕੀਤੀ ਸੀ।

Loading