ਸੈਕਰਾਮੈਂਟੋ, ਕੈਲੀਫ਼ੋਰਨੀਆ/ ਹੁਸਨ ਲੜੋਆ ਬੰਗਾ: ਉਟਾਹ ਵਿੱਚ ਇੱਕ ਸ਼ੱਕੀ ਵੱਲੋਂ 3 ਔਰਤਾਂ ਦੀ ਹੱਤਿਆ ਕਰ ਦੇਣ ਦੀ ਖ਼ਬਰ ਹੈ। ਮਾਰੀਆਂ ਗਈਆਂ ਔਰਤਾਂ ਸਹੇਲੀਆਂ ਸਨ। ਉਟਾਹ ਡਿਪਾਰਟਮੈਂਟ ਆਫ਼ ਪਬਲਿਕ ਸੇਫ਼ਟੀ ਅਨੁਸਾਰ ਔਰਤਾਂ ਦੀਆਂ ਲਾਸ਼ਾਂ ਵੇਨੇ ਕਾਊਂਟੀ ਵਿੱਚ ਰਾਜ ਦੇ ਦੱਖਣੀ ਹਿੱਸੇ ਵਿਚੋਂ ਮਿਲੀਆਂ ਹਨ। ਪੁਲਿਸ ਨੇ ਸ਼ੱਕੀ ਦੀ ਪਛਾਣ 22 ਸਾਲਾ ਈਵਾਨ ਮਿਲਰ ਵਜੋਂ ਕੀਤੀ ਹੈ, ਜਿਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਅਨੁਸਾਰ ਸਭ ਤੋਂ ਪਹਿਲਾਂ ਮਿਲਰ ਨੇ ਲਿਮੈਨ,ਉਟਾਹ ਸਥਿੱਤ ਇੱਕ ਘਰ ਵਿੱਚ 80 ਸਾਲ ਤੋਂ ਵਧ ਉਮਰ ਦੀ ਔਰਤ ਦੀ ਹੱਤਿਆ ਕੀਤੀ। ਬਾਅਦ ਵਿੱਚ ਔਰਤ ਦੀ ਕਾਰ ਲੈ ਕੇ ਉਹ ਟੋਰੀ ਖੇਤਰ ਵਿੱਚ ਟਰੇਲਹੈੱਡ ਗਿਆ ਜਿਥੇ ਉਸ ਨੇ 30 ਤੇ 60 ਸਾਲ ਉਮਰ ਦੀਆਂ ਦੋ ਹੋਰ ਔਰਤਾਂ ਦੀ ਹੱਤਿਆ ਕੀਤੀ ਤੇ ਫ਼ਰਾਰ ਹੋ ਗਿਆ। ਇਹ ਜਾਣਕਾਰੀ ਦਿੰਦਿਆਂ ਉਟਾਹ ਹਾਈਵੇਅ ਗਸ਼ਤੀ ਦਲ ਦੇ ਲੈਫ਼ਟੀਨੈਂਟ ਕੈਮਰੋਨ ਰੋਡਨ ਨੇ ਕਿਹਾ ਕਿ ਪੁਲਿਸ ਨੇ ਭਜਦੌੜ ਤੋਂ ਬਾਅਦ ਸ਼ੱਕੀ ਨੂੰ ਕਾਬੂ ਕਰ ਲਿਆ ਹੈ। ਡਿਪਾਰਟਮੈਂਟ ਆਫ਼ ਪਬਲਿਕ ਸੇਫ਼ਟੀ ਮਾਮਲੇ ਦੀ ਜਾਂਚ ਕਰ ਰਿਹਾ ਹੈ। ਔਰਤਾਂ ਦੀ ਹੱਤਿਆ ਦਾ ਕਾਰਨ ਅਜੇ
ਸਪੱਸ਼ਟ ਨਹੀਂ ਹੈ। ਪੁਲਿਸ ਅਨੁਸਾਰ ਮਾਮਲਾ ਜਾਂਚ ਅਧੀਨ ਹੈ।
![]()
