ਸੈਕਰਾਮੈਂਟੋ,ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਦੱਖਣੀ ਕੈਲੀਫ਼ੋਰਨੀਆ ਵਿੱਚ ਕੁੱਤਿਆਂ ਨੇ ਇੱਕ ਔਰਤ ’ਤੇ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ, ਜਿਸ ਉਪਰੰਤ ਉਸ ਦੀ ਮੌਤ ਹੋ ਗਈ। ਏਮਿਲੀ ਪਾਨੁਕੋ ਨਾਮੀ 26 ਸਾਲਾ ਔਰਤ ਆਪਣੇ 5 ਸਾਲ ਦੇ ਪੁੱਤਰ ਸਮੇਤ ਬਿੱਗ ਰਿਵਰ ਖੇਤਰ ਵਿੱਚ ਆਪਣੀ ਮਾਂ ਨੂੰ ਮਿਲਣ ਗਈ ਸੀ ਜਿਥੇ 3 ਕੁੱਤਿਆਂ ਨੇ ਉਸ ਦੇ ਪੁੱਤਰ ਉੱਪਰ ਹਮਲਾ ਕਰ
ਦਿੱਤਾ। ਪਾਨੁਕੋ ਨੇ ਆਪਣੇ ਪੁੱਤਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਕੁੱਤਿਆਂ ਨੇ ਉਸ ੳੁੱਪਰ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਵੱਢ ਖਾਧਾ ਜਿਸ ’ਤੇ ਉਸ ਦੀ ਮੌਤ ਹੋ ਗਈ। ਇਹ ਜਾਣਕਾਰੀ ਸੈਨ ਬਰਨਾਰਡਿਨੋ ਕਾਊਂਟੀ ਸ਼ੈਰਿਫ਼ ਵਿਭਾਗ ਨੇ ਦਿੰਦਿਆਂ ਕਿਹਾ ਹੈ ਕਿ ਕੁੱਤਿਆਂ ਨੂੰ ਮਾਰ ਦਿੱਤਾ ਗਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
![]()
