ਇਹ ਸੁਣਨ ਵਿੱਚ ਅਜਿਹਾ ਲੱਗ ਸਕਦਾ ਹੈ ਕਿ ਅਸੀਂ ਖੁਦ ਨੂੰ ਰਿਲੈਕਸ ਕਰਨ ਲਈ ਫਨੀ ਮੀਮਜ਼ ਦੇਖ ਰਹੇ ਹਾਂ, ਪਰ ਅਸਲ ਵਿੱਚ ਇਹ ਆਦਤ ਤੁਹਾਡੀ ਮਾਨਸਿਕ ਸਿਹਤ ਅਤੇ ਨੀਂਦ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੀ ਹੈ। ਆਓ ਸਮਝੀਏ ਕਿ ਰਾਤ ਦੇ ਹਨੇਰੇ ਵਿੱਚ ‘ਡੂਮ-ਸਕ੍ਰੋਲਿੰਗ’ ਕਰਨਾ ਤੁਹਾਡੀ ਨੀਂਦ ਕਿਵੇਂ ਖਰਾਬ ਕਰ ਰਿਹਾ ਹੈ।
ਨੀਂਦ ਉੱਡਣ ਦੇ ਮੁੱਖ ਕਾਰਨ:
ਬਲੂ ਲਾਈਟ ਦਾ ਖੇਡ: ਸਾਡਾ ਸਰੀਰ ਇੱਕ ਬਾਇਓਲੋਜੀਕਲ ਘੜੀ ਅਨੁਸਾਰ ਕੰਮ ਕਰਦਾ ਹੈ। ਸੂਰਜ ਡੁੱਬਣ ਤੋਂ ਬਾਅਦ ਸਾਡਾ ਦਿਮਾਗ ਮੇਲਾਟੋਨਿਨ ਹਾਰਮੋਨ ਰਿਲੀਜ਼ ਕਰਨ ਦਾ ਸਿਗਨਲ ਦਿੰਦਾ ਹੈ, ਜੋ ਸੌਣ ਦਾ ਸੰਕੇਤ ਹੈ। ਪਰ ਫ਼ੋਨ ਦੀ ਬਲੂ ਲਾਈਟ ਇਸ ਸਿਗਨਲ ਨੂੰ ਡਿਸਟਰਬ ਕਰ ਦਿੰਦੀ ਹੈ, ਜਿਸ ਨਾਲ ਨੀਂਦ ਗਾਇਬ ਹੋ ਜਾਂਦੀ ਹੈ।
ਦਿਮਾਗ ਅਲਰਟ ਮੋਡ ’ਤੇ: ਨੀਂਦ ਲਈ ਦਿਮਾਗ ਦਾ ਸ਼ਾਂਤ ਹੋਣਾ ਜ਼ਰੂਰੀ ਹੈ। ਜਦੋਂ ਤੁਸੀਂ ਭੜਕਾਊ ਵੀਡੀਓ, ਸਿਆਸੀ ਬਹਿਸ ਜਾਂ ਦੁਖਦਾਈ ਖ਼ਬਰਾਂ ਦੇਖਦੇ ਹੋ, ਤਾਂ ਦਿਮਾਗ ਜਾਣਕਾਰੀ ਨੂੰ ਪ੍ਰੋਸੈਸ ਕਰਨ ਵਿੱਚ ਲੱਗ ਜਾਂਦਾ ਹੈ ਅਤੇ ਰਿਲੈਕਸ ਨਹੀਂ ਹੋ ਪਾਉਾਂਦਾ।
ਤਣਾਅ ਅਤੇ ਕੋਰਟੀਸੋਲ ਦਾ ਵਧਣਾ: ਨੈਗੇਟਿਵ ਕੰਟੈਂਟ ਦੇਖਣ ਨਾਲ ਸਰੀਰ ਵਿੱਚ ਕੋਰਟੀਸੋਲ ਦਾ ਪੱਧਰ ਵੱਧ ਜਾਂਦਾ ਹੈ। ਇਹ ਨਾ ਸਿਰਫ਼ ਨੀਂਦ ਵਿੱਚ ਵਿਘਨ ਪਾਉਂਦਾ ਹੈ, ਸਗੋਂ ਸਵੇਰੇ ਉੱਠਣ ’ਤੇ ਤੁਹਾਨੂੰ ਥਕਾਵਟ ਵੀ ਮਹਿਸੂਸ ਕਰਵਾਉਂਦਾ ਹੈ।
ਡੂਮ-ਸਕ੍ਰੋਲਿੰਗ ਦੀ ਆਦਤ ਕਿਵੇਂ ਛੱਡੀਏ?
ਡਿਜੀਟਲ ਕਰਫਿਊ: ਸੌਣ ਤੋਂ ਘੱਟੋ-ਘੱਟ 1 ਘੰਟਾ ਪਹਿਲਾਂ ਫ਼ੋਨ ਆਪਣੇ ਤੋਂ ਦੂਰ ਕਰ ਦਿਓ।
ਪੁਰਾਣਾ ਤਰੀਕਾ ਅਪਣਾਓ: ਅਲਾਰਮ ਲਈ ਫ਼ੋਨ ਦੀ ਜਗ੍ਹਾ ਸਧਾਰਨ ਅਲਾਰਮ ਘੜੀ ਦੀ ਵਰਤੋਂ ਕਰੋ।
ਨਾਈਟ ਮੋਡ: ਜੇਕਰ ਫ਼ੋਨ ਚਲਾਉਣਾ ਬਹੁਤ ਜ਼ਰੂਰੀ ਹੋਵੇ, ਤਾਂ ਬਲੂ ਲਾਈਟ ਫਿਲਟਰ ਜਾਂ ਨਾਈਟ ਮੋਡ ਚਾਲੂ ਰੱਖੋ।
![]()
