ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: 70 ਸਾਲਾ ਨਰਸ ਅਮੇਲੂ ਗਿੱਲ ਤੇ ਉਸ ਦੇ ਪਤੀ ਸਾਇਕਾਲੋਜਿਸਟ ਗਲੈਡਵਿਨ ਗਿੱਲ (66) ਸਮੇਤ 8 ਜਣਿਆਂ ਨੂੰ ਸਿਹਤ ਫ਼ਰਾਡ ਸਕੀਮਾਂ ਤਹਿਤ ਲੱਖਾਂ ਡਾਲਰਾਂ ਦੀ ਧੋਖਾਧੜੀ ਕਰਨ ਦੇ ਵੱਖ- ਵੱਖ ਸੰਘੀ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਜੋੜੇ ਨੂੰ ਕੈਲੀਫ਼ੋਰਨੀਆ ਦੀ ਲਾਸ ਏਂਜਲਸ ਕਾਊਂਟੀ ਦੇ ਸ਼ਹਿਰ ਕੋਵਿਨਾ ਵਿੱਚ ਉਨਾਂ ਦੇ ਘਰੋਂ ਤੜਕਸਾਰ ਗ੍ਰਿਫ਼ਤਾਰ ਕੀਤਾ ਗਿਆ ਹੈ। ਸੰਘੀ ਵਕੀਲਾਂ ਅਨੁਸਾਰ ਪਤੀ-ਪਤਨੀ ਅਨਾਹੀਮ ਵਿੱਚ ਸੇਂਟ ਫ਼ਰਾਂਸਿਸ ਪਾਲਾਟਿਵ ਕੇਅਰ ਦੇ ਮਾਲਕ ਹਨ। ਉਨਾਂ ਨੇ 52 ਲੱਖ ਡਾਲਰਾਂ ਤੋਂ ਵਧ ਦੇ ਫ਼ਰਜੀ ਦਾਅਵੇ ਕੀਤੇ ਤੇ ਜਿਨਾਂ ਲਈ ਮੈਡੀਕੇਅਰ ਵਿਵਸਥਾ ਤੇ ਹੋਰ ਬੀਮਾ ਕੰਪਨੀਆਂ ਨੇ ਅੰਦਾਜਨ 40 ਲੱਖ ਡਾਲਰਾਂ ਦੀ ਅਦਾਇਗੀ ਕੀਤੀ। ਫ਼ਸਟ ਅਸਿਸਟੈਂਟ ਯੂ ਐਸ ਅਟਰਾਨੀ ਬਿੱਲ ਐਸੇਲੀ ਨੇ ਕਿਹਾ ਕਿ ਗ੍ਰਿਫ਼ਤਾਰ ਮੁਲਜ਼ਮਾਂ ਵਿੱਚ 3 ਨਰਸਾਂ, ਇੱਕ ਕਿਰੋਪ੍ਰੈਕਟਰ ਤੇ ਇੱਕ ਸਾਇਕਾਲੋਜਿਸਟ ਸ਼ਾਮਿਲ ਹੈ ਜਿਨ੍ਹਾਂ ਨੂੰ ਵੱਖ- ਵੱਖ ਮਾਮਲਿਆਂ ਵਿੱਚ ਨਾਮਜ਼ਦ ਕੀਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ ਇਦਾਹੋ ਦੇ ਇੱਕ ਵਿਅਕਤੀ ਤੇ ਲਾਸ ਏਂਜਲਸ ਖੇਤਰ ਦੇ ਇੱਕ ਹੋਰ ਵਿਅਕਤੀ ਨੂੰ ਕਥਿੱਤ ਤੌਰ ’ਤੇ ਲੇਬਰ ਯੁਨੀਅਨ ਦੀਆਂ ਸਿਹਤ ਯੋਜਨਾਵਾਂ ਤਹਿਤ ਧੋਖਾਧੜੀ ਕਰਨ ਦੇ ਮਾਮਲਿਆਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।
![]()
