ਕਤਲ ਮਾਮਲੇ ਵਿੱਚ ਬਰੀ ਹੋਇਆ ਵਿਅਕਤੀ ਅਮਰੀਕਾ ਵਿੱਚ ਰਹਿਣ ਦਾ ਹੱਕਦਾਰ-ਜੱਜ

In ਅਮਰੀਕਾ
April 06, 2026

ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਪੈਨਸਿਲਵਾਨੀਆ ਵਿੱਚ ਇੱਕ ਇਮੀਗ੍ਰੇਸ਼ਨ ਜੱਜ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਹੈ ਕਿ ਕਤਲ ਮਾਮਲੇ ਵਿੱਚ ਪਿਛਲੇ ਸਾਲ ਬਰੀ ਕੀਤੇ ਗਏ ਵਿਅਕਤੀ ਨੂੰ ਅਮਰੀਕਾ ਵਿੱਚ ਰਹਿਣ ਦਾ ਹੱਕਦਾਰ ਹੈ। ਭਾਰਤੀ ਮੂਲ ਦੇ 64 ਸਾਲਾ ਸੁਬਰਾਮਨੀਅਮ ਵੇਦਮ ਨੇ 40 ਸਾਲ ਜੇਲ ਵਿੱਚ ਬਿਤਾਏ ਹਨ। ਉਸ ਵਿਰੁੱਧ ਲੱਗੇ ਦੋਸ਼ ਵਾਪਿਸ ਲੈਣ ਉਪਰੰਤ ਉਸ ਦੀ ਸਜਾ ਪਿਛਲੇ ਸਾਲ ਅਗਸਤ ਵਿੱਚ ਰੱਦ ਕਰ ਦਿੱਤੀ ਗਈ ਸੀ। ਜੱਜ ਦੇ ਨਿਰਨੇ ਬਾਅਦ ਵੀ ਸੁਬਰਾਮਨੀਅਮ ਇਗੀਗ੍ਰੇਸ਼ਨ ਐਂਡ ਕਸਟਮਜ ਇਨਫ਼ੋਰਸਮੈਂਟ ਦੀ ਹਿਰਾਸਤ ਵਿੱਚ ਹੈ। ਰਿਹਾਈ ਲਈ ਉਸ ਦੇ ਵਕੀਲ ਨੂੰ ਬਾਂਡ ਭਰਨਾ ਪਵੇਗਾ। ਵੇਦਮ ਨੇ ਜੱਜ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣਾ ਨਵਾਂ ਜੀਵਨ ਸ਼ੁਰੂ ਕਰਨਾ ਚਹੁੰਦਾ ਹੈ।

Loading