ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਨਿਊ ਇਬੇਰੀਆ, ਲੋਇਸਿਆਨਾ ਵਿੱਚ ਇੱਕ ਪਰੇਡ ਦੌਰਾਨ ਇੱਕ ਕਾਰ ਬੇਕਾਬੂ ਹੋ ਕੇ ਲੋਕਾਂ ੳੁੱਪਰ ਚੜ੍ਹ ਜਾਣ ਦੇ ਸਿੱਟੇ ਵਜੋਂ 15 ਲੋਕਾਂ ਦੇ ਜ਼ਖਮੀ ਹੋ ਜਾਣ ਦੀ ਖ਼ਬਰ ਹੈ। ਜ਼ਖਮੀਆਂ ਵਿਚੋਂ ਕਈਆਂ ਦੀ ਹਾਲਤ ਗੰਭੀਰ ਹੈ। ਇਹ ਜਾਣਕਾਰੀ ਈਬੇਰੀਆ ਦੇ ਸ਼ੈਰਿਫ਼ ਦਫ਼ਤਰ ਨੇ ਦਿੱਤੀ ਹੈ। ਸ਼ੈਰਿਫ਼ ਦੇ ਲੋਕ ਸੰਪਰਕ ਅਫ਼ਸਰ ਰੇਬੇਕਾ ਮੇਲਾਨਕੋਨ ਨੇ ਕਿਹਾ ਹੈ ਕਿ ਵਾਹਣ ਦੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨਾਂ ਕਿਹਾ ਕਿ ਮੁੁੱਢਲੀ ਜਾਂਚ ਤੋਂ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਘਟਨਾ ਇੱਕ ਹਾਦਸਾ ਸੀ। ਘਟਨਾ ਕਾਰਨ ਸ਼ਾਮ ਨੂੰ ਹੋਣ ਵਾਲਾ ਫ਼ੈਸਟੀਵਲ ਮਿਊਜਕ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ।
![]()
