ਨਵੀਂ ਦਿੱਲੀ/ਏ.ਟੀ.ਨਿਊਜ਼: ਸਾਲ 2026 ਦੀ ਤਾਜ਼ਾ ਹੈਨਲੀ ਪਾਸਪੋਰਟ ਇੰਡੈਕਸ ਰਿਪੋਰਟ ਭਾਰਤ ਲਈ ਬਹੁਤ ਵੱਡੀ ਖੁਸ਼ਖਬਰੀ ਲੈ ਕੇ ਆਈ ਹੈ। ਭਾਰਤੀ ਪਾਸਪੋਰਟ ਨੇ ਆਪਣੀ ਤਾਕਤ ਦਿਖਾਉਂਦੇ ਹੋਏ ਵਿਸ਼ਵ ਰੈਂਕਿੰਗ ਵਿੱਚ ਲੰਮੀ ਛਾਲ ਮਾਰੀ ਹੈ। ਜਿੱਥੇ ਭਾਰਤ ਦੀ ਸਥਿਤੀ ਵਿੱਚ ਸੁਧਾਰ ਹੋਇਆ ਹੈ, ਉੱਥੇ ਹੀ ਦੁਨੀਆ ਦੇ ਕਈ ਅਮੀਰ ਅਤੇ ਵਿਕਸਤ ਦੇਸ਼ਾਂ ਦੀ ਰੈਂਕਿੰਗ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ।
ਤਾਜ਼ਾ ਅੰਕੜਿਆਂ ਮੁਤਾਬਕ ਭਾਰਤੀ ਪਾਸਪੋਰਟ ਹੁਣ 75ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਦੱਸਣਯੋਗ ਹੈ ਕਿ ਪਿਛਲੇ ਸਾਲ ਭਾਰਤ 85ਵੇਂ ਸਥਾਨ ’ਤੇ ਸੀ, ਜਿਸਦਾ ਮਤਲਬ ਹੈ ਕਿ ਭਾਰਤ ਨੇ ਸਿੱਧਾ 10 ਅੰਕਾਂ ਦਾ ਸੁਧਾਰ ਕੀਤਾ ਹੈ। ਹੁਣ ਭਾਰਤੀ ਨਾਗਰਿਕ ਵਿਸ਼ਵ ਦੇ 56 ਦੇਸ਼ਾਂ ਥਾਈਲੈਂਡ (ਵੀਜ਼ਾ-ਮੁਕਤ – ਸੀਮਤ ਸਮੇਂ ਲਈ), ਮਲੇਸ਼ੀਆ : (ਵੀਜ਼ਾ-ਮੁਕਤ), ਇੰਡੋਨੇਸ਼ੀਆ : (ਵੀਜ਼ਾ-ਆਨ-ਅਰਾਈਵਲ), ਭੂਟਾਨ : (ਵੀਜ਼ਾ-ਮੁਕਤ), ਨੇਪਾਲ : (ਵੀਜ਼ਾ-ਮੁਕਤ – ਕੋਈ ਰੋਕ ਨਹੀਂ), ਸ਼੍ਰੀਲੰਕਾ : (ਵੀਜ਼ਾ-ਆਨ-ਅਰਾਈਵਲ,),ਮਾਲਦੀਵ: (ਵੀਜ਼ਾ-ਆਨ-ਅਰਾਈਵਲ) ਕਜ਼ਾਕਿਸਤਾਨ (ਵੀਜ਼ਾ-ਮੁਕਤ),ਵੀਅਤਨਾਮ : (ਈ-ਵੀਜ਼ਾ ਜਾਂ ਵਿਸ਼ੇਸ਼ ਸ਼ਰਤਾਂ ਅਧੀਨ),ਮਕਾਊ: (ਵੀਜ਼ਾ-ਮੁਕਤ),ਅਫਰੀਕਾ ਦੇਸ਼ ਪ੍ਰਮੁੱਖ ਹਨ: ਮਾਰੀਸ਼ਸ : (ਵੀਜ਼ਾ-ਮੁਕਤ),ਸੇਸ਼ੇਲਸ : (ਪਰਮਿਟ-ਆਨ-ਅਰਾਈਵਲ),ਕੇਨੀਆ (ਵੀਜ਼ਾ-ਮੁਕਤ ਲੋੜੀਂਦਾ ਹੋ ਸਕਦਾ ਹੈ) ਰਵਾਂਡਾ: (ਵੀਜ਼ਾ-ਆਨ-ਅਰਾਈਵਲ), ਇਥੋਪੀਆ : (ਵੀਜ਼ਾ-ਆਨ-ਅਰਾਈਵਲ) ਜ਼ਿੰਬਾਬਵੇ: (ਵੀਜ਼ਾ-ਆਨ-ਅਰਾਈਵਲ),ਸੁੰਦਰ ਟਾਪੂਆਂ ਦੀ ਸੈਰ ਲਈ: ਜਮੈਕਾ ,(ਵੀਜ਼ਾ-ਮੁਕਤ), ਬਾਰਬਾਡੋਸ : (ਵੀਜ਼ਾ-ਮੁਕਤ), ਡੋਮਿਨਿਕਾ: (ਵੀਜ਼ਾ-ਮੁਕਤ), ਗ੍ਰੇਨਾਡਾ : (ਵੀਜ਼ਾ-ਮੁਕਤ), ਹੈਤੀ : (ਵੀਜ਼ਾ-ਮੁਕਤ) ਤ੍ਰਿਨੀਦਾਦ ਅਤੇ ਟੋਬੈਗੋ : (ਵੀਜ਼ਾ-ਮੁਕਤ,), ਫਿਜੀ : (ਵੀਜ਼ਾ-ਮੁਕਤ), ਕੁੱਕ ਟਾਪੂ : (ਵੀਜ਼ਾ-ਮੁਕਤ) ਵੈਨੂਆਟੂ : (ਵੀਜ਼ਾ-ਮੁਕਤ),ਕਤਰ : (ਵੀਜ਼ਾ-ਆਨ-ਅਰਾਈਵਲ),ਜਾਰਡਨ: (ਵੀਜ਼ਾ-ਆਨ-ਅਰਾਈਵਲ),ਓਮਾਨ: (ਵੀਜ਼ਾ-ਮੁਕਤ – ਸੀਮਤ ਸ਼ਰਤਾਂ ਅਧੀਨ)
ਵਿੱਚ ਬਿਨਾਂ ਵੀਜ਼ਾ ਜਾਂ ਵੀਜ਼ਾ-ਆਨ-ਅਰਾਈਵਲ ਦੀ ਸਹੂਲਤ ਨਾਲ ਸਫ਼ਰ ਕਰ ਸਕਦੇ ਹਨ। ਮਾਹਿਰਾਂ ਅਨੁਸਾਰ ਭਾਰਤ ਦੇ ਵਧਦੇ ਕੂਟਨੀਤਕ ਸਬੰਧ ਅਤੇ ਨਵੇਂ ਦੁਵੱਲੇ ਸਮਝੌਤੇ ਇਸ ਮਜ਼ਬੂਤੀ ਦਾ ਮੁੱਖ ਕਾਰਨ ਹਨ।
ਪਾਕਿਸਤਾਨ ਦੀ ਹਾਲਤ ਅਜੇ ਵੀ ਪਤਲੀ
ਗੁਆਂਢੀ ਦੇਸ਼ ਪਾਕਿਸਤਾਨ ਦੀ ਰੈਂਕਿੰਗ ਵਿੱਚ ਮਾਮੂਲੀ ਸੁਧਾਰ ਹੋਇਆ ਹੈ, ਪਰ ਉਹ ਅਜੇ ਵੀ ਭਾਰਤ ਤੋਂ ਬਹੁਤ ਪਿੱਛੇ ਹੈ। ਪਾਕਿਸਤਾਨ 103ਵੇਂ ਸਥਾਨ ਤੋਂ ਉੱਠ ਕੇ 98ਵੇਂ ਸਥਾਨ ’ਤੇ ਆਇਆ ਹੈ, ਜਿੱਥੇ ਇਸਦੇ ਨਾਗਰਿਕਾਂ ਨੂੰ ਸਿਰਫ 31 ਦੇਸ਼ਾਂ ਵਿੱਚ ਵੀਜ਼ਾ-ਮੁਕਤ ਪਹੁੰਚ ਪ੍ਰਾਪਤ ਹੈ। ਪਾਕਿਸਤਾਨ ਅਜੇ ਵੀ ਅਫਗਾਨਿਸਤਾਨ ਅਤੇ ਇਰਾਕ ਵਰਗੇ ਦੇਸ਼ਾਂ ਦੀ ਸ਼੍ਰੇਣੀ ਵਿੱਚ ਬਣਿਆ ਹੋਇਆ ਹੈ।
ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ
ਨੰਬਰ 1: ਸਿੰਗਾਪੁਰ ਨੇ ਇੱਕ ਵਾਰ ਫਿਰ ਆਪਣੀ ਬਾਦਸ਼ਾਹਤ ਕਾਇਮ ਰੱਖੀ ਹੈ। ਸਿੰਗਾਪੁਰ ਦੇ ਨਾਗਰਿਕ 192 ਦੇਸ਼ਾਂ ਵਿੱਚ ਬਿਨਾਂ ਵੀਜ਼ਾ ਜਾ ਸਕਦੇ ਹਨ।
ਨੰਬਰ 2: ਜਾਪਾਨ, ਦੱਖਣੀ ਕੋਰੀਆ ਅਤੇ ਸੰਯੁਕਤ ਅਰਬ ਅਮੀਰਾਤ ਸਾਂਝੇ ਤੌਰ ’ਤੇ ਦੂਜੇ ਸਥਾਨ ’ਤੇ ਹਨ ।
ਅਮੀਰ ਦੇਸ਼ਾਂ ਦੀ ਰੈਂਕਿੰਗ ਕਿਉਂ ਡਿੱਗੀ?
ਇਸ ਰਿਪੋਰਟ ਵਿੱਚ ਸਭ ਤੋਂ ਹੈਰਾਨੀਜਨਕ ਗੱਲ ਅਮਰੀਕਾ ਅਤੇ ਬ੍ਰਿਟੇਨ ਵਰਗੇ ਦੇਸ਼ਾਂ ਦੀ ਰੈਂਕਿੰਗ ਵਿੱਚ ਆਈ ਗਿਰਾਵਟ ਆਈ ਹੈ। ਕਦੇ ਚੋਟੀ ’ਤੇ ਰਹਿਣ ਵਾਲਾ ਅਮਰੀਕਾ ਹੁਣ 10ਵੇਂ ਸਥਾਨ ’ਤੇ ਖਿਸਕ ਗਿਆ ਹੈ। ਬ੍ਰਿਟੇਨ ਵੀ ਚੋਟੀ ਦੇ 3 ਵਿੱਚੋਂ ਬਾਹਰ ਹੋ ਕੇ 6ਵੇਂ ਸਥਾਨ ’ਤੇ ਆ ਗਿਆ। ਕੈਨੇਡਾ ਤੇ ਆਸਟ੍ਰੇਲੀਆ ਦੇਸ਼ ਵੀ ਕ੍ਰਮਵਾਰ 7ਵੇਂ ਅਤੇ 8ਵੇਂ ਸਥਾਨ ’ਤੇ ਆ ਗਏ ਹਨ। ਸਖ਼ਤ ਇਮੀਗ੍ਰੇਸ਼ਨ ਨੀਤੀਆਂ, ਸੁਰੱਖਿਆ ਨਿਯਮਾਂ ਵਿੱਚ ਸਖ਼ਤੀ ਅਤੇ ਦੂਜੇ ਦੇਸ਼ਾਂ ਨਾਲ ਵੀਜ਼ਾ ਸਬੰਧਾਂ ਵਿੱਚ ਆਪਸੀ ਤਾਲਮੇਲ ਦੀ ਕਮੀ ਇਨ੍ਹਾਂ ਦੇਸ਼ਾਂ ਦੀ ਰੈਂਕਿੰਗ ਡਿੱਗਣ ਦਾ ਵੱਡਾ ਕਾਰਨ ਬਣੀ ਹੈ।
ਸਭ ਤੋਂ ਕਮਜ਼ੋਰ ਪਾਸਪੋਰਟ
ਸੂਚੀ ਵਿੱਚ ਸਭ ਤੋਂ ਹੇਠਲੇ ਪੱਧਰ ’ਤੇ ਅਫਗਾਨਿਸਤਾਨ ਹੈ (ਸਿਰਫ਼ 23 ਦੇਸ਼ਾਂ ਤੱਕ ਪਹੁੰਚ)। ਇਸ ਤੋਂ ਇਲਾਵਾ ਸੀਰੀਆ, ਇਰਾਕ, ਉੱਤਰੀ ਕੋਰੀਆ ਅਤੇ ਬੰਗਲਾਦੇਸ਼ ਦੇ ਪਾਸਪੋਰਟ ਵੀ ਸਭ ਤੋਂ ਕਮਜ਼ੋਰ ਮੰਨੇ ਗਏ ਹਨ।
2026 ਦੀ ਇਹ ਰਿਪੋਰਟ ਸਪੱਸ਼ਟ ਕਰਦੀ ਹੈ ਕਿ ਵਿਸ਼ਵ ਪੱਧਰ ’ਤੇ ਭਾਰਤ ਦਾ ਪ੍ਰਭਾਵ ਵਧ ਰਿਹਾ ਹੈ। ਭਾਰਤੀ ਪਾਸਪੋਰਟ ਦੀ ਵਧਦੀ ਤਾਕਤ ਨਾਗਰਿਕਾਂ ਲਈ ਅੰਤਰਰਾਸ਼ਟਰੀ ਯਾਤਰਾ ਨੂੰ ਹੋਰ ਸੁਖਾਲਾ ਬਣਾਏਗੀ।
![]()
