ਸੈਕਰਾਮੈਂਟੋ, ਕੈਲੀਫੋਰਨੀਆ/ਹੁਸਨ ਲੜੋਆ ਬੰਗਾ: ਓਕਲਾਹੋਮਾ ਲੇਕ ਪਾਰਟੀ ਵਿੱਚ ਦੋ ਧੜਿਆਂ ਵਿਚਾਲੇ ਹੋਈ ਗੋਲੀਬਾਰੀ ਵਿੱਚ 23 ਨੌਜਵਾਨਾਂ ਦੇ ਜ਼ਖਮੀ ਹੋ ਜਾਣ ਦੀ ਖ਼ਬਰ ਹੈ ਜਿਨਾਂ ਵਿਚਂੋ ਕਈਆਂ ਦੀ ਹਾਲਤ ਗੰਭੀਰ ਹੈ। ਜ਼ਖਮੀਆਂ ਵਿੱਚ ਨਬਾਲਗ ਨੌਜਵਾਨ ਵੀ ਸ਼ਾਮਿਲ ਹਨ। ਪੁਲਿਸ ਦੇ ਬੁਲਾਰੇ ਏਮਿਲੀ ਵਾਰਡ ਨੇ ਕਿਹਾ ਹੈ ਕਿ ਗੋਲੀਬਾਰੀ ਦੀ ਇਹ ਘਟਨਾ ਰਾਤ 9 ਵਜੇ ਦੇ ਆਸਪਾਸ
ਓਕਲਾਹੋਮਾ ਸ਼ਹਿਰ ਦੇ ਉੱਤਰ ਵਿੱਚ 13 ਮੀਲ ਦੂਰ ਅਰਕਾਡੀਆ ਲੇਕ ਨੇੜੇ ਇੱਕ ਕੈਂਪ ਮੈਦਾਨ ਵਿੱਚ ਵਾਪਰੀ। ਸਿਹਤ ਵਿਭਾਗ ਅਨੁਸਾਰ 13 ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਬੁਲਾਰੇ ਨੇ ਕਿਹਾ ਹੈ ਕਿ ਘਟਨਾ ਸਬੰਧੀ ਅਜੇ ਤੱਕ ਕਿਸੇ ਨੂੰ ਹਿਰਾਸਤ ਵਿੱਚ ਨਹੀਂ ਲਿਆ ਹੈ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਯਤਨ ਜਾਰੀ ਹਨ।
![]()
