ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: 10 ਦਿਨਾਂ ਬਾਅਦ ਲਾਪਤਾ ਭਾਰਤੀ ਵਿਦਿਆਰਥੀ 26 ਸਾਲਾ ਸੰਦਰਸ਼ ਕ੍ਰਿਸ਼ਨਾ ਦੀ ਨੈਸ਼ਨਲ ਪਾਰਕ ਸਰਵਿਸ ਵਿਚੋਂ ਲਾਸ਼ ਬਰਾਮਦ ਹੋਈ ਹੈ। ਪਾਰਕ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਭਾਰਤੀ ਨਾਗਰਿਕ ਤੇ ਐਰੀਜ਼ੋਨਾ ਸਟੇਟ ਯੁਨੀਵਰਸਿਟੀ ਦੇ ਵਿਦਿਆਰਥੀ ਕ੍ਰਿਸ਼ਨਾ ਦੀ ਲਾਸ਼ ਵਰਕੈਂਪ ਦੇ ਵਿਜਟਰ ਸੈਂਟਰ ਨੇੜਿਉਂ ਬਰਾਮਦ ਹੋਈ ਹੈ। ਕੋਕੋਨੀਨੋ ਕਾਊਂਟੀ ਮੈਡੀਕਲ ਜਾਂਚ ਦਫ਼ਤਰ ਨੇ ਭਾਰਤੀ ਵਿਦਿਆਰਥੀ ਦੀ ਪਛਾਣ ਦੀ ਪੁਸ਼ਟੀ ਕੀਤੀ ਹੈ ਪਰੰਤੂ ਦਫ਼ਤਰ ਨੇ ਕਿਹਾ ਹੈ ਕਿ ਅਜੇ ਤੱਕ ਮੌਤ ਦੇ ਕਾਰਨ ਦਾ ਪਤਾ ਨਹੀਂ ਲੱਗਾ ਹੈ।
ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਕ੍ਰਿਸ਼ਨਾ ਦਾ ਬੈਗ ਕਿਸੇ ਵੱਲੋਂ ਬਰਾਈਟ ਐਂਗਲ ਲਾਜ ਹੋਟਲ ਵਿੱਚ 28 ਅਪ੍ਰੈਲ ਨੂੰ ਪਹੁੰਚਾ ਦਿੱਤਾ ਗਿਆ ਸੀ ਜਿਥੇ ਉਹ ਠਹਿਰਿਆ ਹੋਇਆ ਸੀ। ਪੁਲਿਸ ਬੈਗ ਪਹੁੰਚਾਉਣ ਵਾਲੇ ਨੂੰ ਲੱਭ ਰਹੀ ਹੈ। ਪੁਲਿਸ ਦਾ ਵਿਸ਼ਵਾਸ਼ ਹੈ ਕਿ ਉਹ ਵਿਅਕਤੀ ਕ੍ਰਿਸ਼ਨਾ ਬਾਰੇ ਵਧੇਰੇ ਜਾਣਕਾਰੀ ਦੇ ਸਕਦਾ ਹੈ।
![]()
