ਸੈਕਰਾਮੈਂਟੋ,ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਸਟਾਕਟਨ ਦੇ ਪੰਜਾਬੀ ਡੈਵਿਲਜ ਮੋਟਰ ਸਾਈਕਲ ਕਲੱਬ ਦੇ ਸੰਸਥਾਪਕ ਜਸ਼ਨਪ੍ਰੀਤ ਸਿੰਘ ਨੂੰ ਅਗਨ ਸ਼ਸ਼ਤਰਾਂ ਦਾ ਗ਼ੈਰਕਾਨੂੰਨੀ ਵਪਾਰ ਕਰਨ ਤੇ ਮਸ਼ੀਨ ਗੰਨ ਰੱਖਣ ਦੇ ਮਾਮਲੇ ਵਿੱਚ 5 ਸਾਲ ਤੇ 4 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਪੁਲਿਸ ਨੇ ਉਸ ਨੂੰ ਸੈਨ ਫ਼ਰਾਂਸਿਸਕੋ ਇੰਟਰਨੈਸ਼ਨਲ ਹਵਾਈ ਅੱਡੇ ਤੋਂ 26 ਜੁਲਾਈ,2025 ਨੂੰ ਗ੍ਰਿਫ਼ਤਾਰ ਕੀਤਾ ਸੀ ਜਿਥੋਂ ਉਹ ਭਾਰਤ ਆਉਣ ਦੀ ਤਿਆਰੀ ਵਿੱਚ ਸੀ। ਪੂਰਬੀ ਡਿਸਟ੍ਰਿਕਟ ਕੈਲੀਫ਼ੋਰਨੀਆ ਦੇ ਯੂ ਐਸ ਅਟਾਰਨੀ ਦਫ਼ਤਰ ਅਨੁਸਾਰ ਜਸ਼ਨਪ੍ਰੀਤ ਸਿੰਘ ਨੇ ਜੂਨ 2025 ਵਿੱਚ ਗੁਪਤ ਢੰਗ ਤਰੀਕੇ ਨਾਲ ਹਥਿਆਰ ਵੇਚਣ ਦੀ ਕੋਸ਼ਿਸ਼ ਕੀਤੀ ਸੀ। ਇਨਾਂ ਹਥਿਆਰਾਂ ਵਿੱਚ ਇੱਕ ਸ਼ਾਰਟ ਬੈਰਲ ਰਾਈਫ਼ਲ, ਤਿੰਨ ਅਸਾਲਟ ਹਥਿਆਰ, ਤਿੰਨ ਮਸ਼ੀਨ ਗੰਨ ਕਨਵਰਸ਼ਨ ਡਿਵਾਈਸਾਂ ਤੇ ਇਕ ਰਿਵਾਲਵਰ ਸ਼ਾਮਿਲ ਹੈ। ਬਾਅਦ ਵਿੱਚ ਜਸ਼ਨਪ੍ਰੀਤ ਸਿੰਘ ਦੀ ਰਿਹਾਇਸ਼ ਤੋਂ ਵੀ ਹਥਿਆਰ ਤੇ ਹਥਿਆਰਾਂ ਦੇ ਹਿੱਸੇ ਪੁਰਜੇ ਬਰਾਮਦ ਹੋਏ ਸਨ।
![]()
