ਰਾਸ਼ਟਰਪਤੀ ਟਰੰਪ ਇਰਾਨ ਜੰਗ ਦਾ ਸਪੱਸ਼ਟ ਕਾਰਨ ਦੱਸਣ ਵਿੱਚ ਨਾਕਾਮ ਰਹੇ-ਸਰਵੇ

In ਅਮਰੀਕਾ
May 15, 2026

ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਦੋ ਤਿਹਾਈ ਅਮਰੀਕੀਆਂ ਦਾ ਮੰਨਣਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਇਰਾਨ ਜੰਗ ਦਾ ਅਸਲ ਕਾਰਨ ਦੱਸਣ ਵਿੱਚ ਨਾਕਾਮ ਰਹੇ ਹਨ। ਇਸ ਦੇ ਨਾਲ ਹੀ ਰਾਈਟਰ ਤੇ ਇਪਸਾਸ ਦੇ ਇੱਕ ਤਾਜ਼ਾ ਸਰਵੇ ਵਿੱਚ ਏਨੇ ਹੀ ਲੋਕਾਂ ਨੇ ਕਿਹਾ ਹੈ ਕਿ ਇਰਾਨ ਨਾਲ ਜੰਗ ਕਾਰਨ ਵਿੱਤੀ ਬੋਝ ਪਿਆ ਹੈ ਤੇ ਗੈਸ ਦੀਆਂ ਕੀਮਤਾਂ ਵਧੀਆਂ ਹਨ। ਦੂਸਰੇ ਪਾਸੇ ਟਰੰਪ ਦੀ ਪ੍ਰਵਾਨਗੀ ਦਰ ਵਿੱਚ ਮਾਮੂਲੀ ਸੁਧਾਰ ਵੀ ਵੇਖਣ ਨੂੰ ਮਿਲਿਆ ਹੈ ਜੋ ਵਧ ਕੇ 36% ਹੋ ਗਈ ਹੈ ਜਦ ਕਿ ਅਪ੍ਰੈਲ ਦੇ ਅਖੀਰ ਵਿੱਚ ਪ੍ਰਵਾਨਗੀ ਦਰ ਸਭ ਤੋਂ ਹੇਠਲੇ ਪੱਧਰ ’ਤੇ 34 % ਸੀ। ਰਾਸ਼ਟਰਪਤੀ ਦੀ ਸਭ ਤੋਂ ਵਧ ਪ੍ਰਵਾਨਗੀ ਦਰ ਜਨਵਰੀ 2025 ਵਿੱਚ 47% ਸੀ। ਸਰਵੇ ਵਿੱਚ ਦੇਸ਼ ਭਰ ਦੇ 1254 ਬਾਲਗਾਂ ਦੀ
ਰਾਏ ਲਈ ਗਈ। 8 ਤੋਂ 11 ਜਨਵਰੀ ਤੱਕ ਕੀਤੇ ਸਰਵੇ ਵਿੱਚ 66% ਅਮਰੀਕੀਆਂ ਨੇ ਕਿਹਾ ਕਿ ਟਰੰਪ ਇਰਾਨ ਜੰਗ ਵਿੱਚ ਫ਼ੌਜ ਦੇ ਟੀਚੇ ਨੂੰ ਸਪੱਸ਼ਟ ਤੌਰ ’ਤੇ ਬਿਆਨ ਨਹੀਂ ਕਰ ਸਕੇ ਜਦ ਕਿ 63% ਲੋਕਾਂ ਦਾ ਮੰਨਣਾ ਹੈ ਕਿ ਗੈਸ ਦੀਆਂ ਕੀਮਤਾਂ ਵਧਣ ਕਾਰਨ ਉਹ ਆਰਥਕ ਤੌਰ ’ਤੇ ਪ੍ਰਭਾਵਿਤ ਹੋਏ ਹਨ।

Loading