Home > Articles posted by amritsartimes.live (Page 22)
FEATURE
on Apr 8, 2026
29 views 0 secs

ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਨਿਊ ਇਬੇਰੀਆ, ਲੋਇਸਿਆਨਾ ਵਿੱਚ ਇੱਕ ਪਰੇਡ ਦੌਰਾਨ ਇੱਕ ਕਾਰ ਬੇਕਾਬੂ ਹੋ ਕੇ ਲੋਕਾਂ ੳੁੱਪਰ ਚੜ੍ਹ ਜਾਣ ਦੇ ਸਿੱਟੇ ਵਜੋਂ 15 ਲੋਕਾਂ ਦੇ ਜ਼ਖਮੀ ਹੋ ਜਾਣ ਦੀ ਖ਼ਬਰ ਹੈ। ਜ਼ਖਮੀਆਂ ਵਿਚੋਂ ਕਈਆਂ ਦੀ ਹਾਲਤ ਗੰਭੀਰ ਹੈ। ਇਹ ਜਾਣਕਾਰੀ ਈਬੇਰੀਆ ਦੇ ਸ਼ੈਰਿਫ਼ ਦਫ਼ਤਰ ਨੇ ਦਿੱਤੀ ਹੈ। ਸ਼ੈਰਿਫ਼ ਦੇ ਲੋਕ ਸੰਪਰਕ ਅਫ਼ਸਰ ਰੇਬੇਕਾ ਮੇਲਾਨਕੋਨ […]

Loading

FEATURE
on Apr 8, 2026
34 views 0 secs

ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਅਮਰੀਕਾ ਨੇ 2020 ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਆਦੇਸ਼ ’ਤੇ ਡਰੋਨ ਹਮਲੇ ਵਿੱਚ ਬਗਦਾਦ, ਇਰਾਕ ਵਿੱਚ ਮਾਰੇ ਗਏ ਇਰਾਨ ਦੇ ਜਨਰਲ ਕਾਸਮ ਸੋਲੀਮਨੀ ਦੀ ਧੀ ਤੇ ਦੋਹਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਜਾਰੀ ਇੱਕ ਬਿਆਨ ਵਿੱਚ ਕਿਹਾ ਹੈ ਕਿ ਸੋਲੀਮਨੀ ਦੀ ਧੀ ਹਾਮੀਦੇਹ ਸੋਲੀਮਨੀ ਅਸ਼ਰਫ਼ ਤੇ […]

Loading

FEATURE
on Apr 8, 2026
29 views 3 secs

ਨਿਊਜ਼ ਵਿਸ਼ਲੇਸ਼ਣ ਪੰਜਾਬ ਦੀ ਸਿਆਸਤ ਵਿੱਚ ‘ਬੇਅਦਬੀ’ ਇੱਕ ਅਜਿਹਾ ਜ਼ਖ਼ਮ ਬਣ ਚੁੱਕਾ ਹੈ, ਜਿਸ ਨੂੰ ਹਰ ਸਿਆਸੀ ਪਾਰਟੀ ਨੇ ਸੱਤਾ ਤੱਕ ਪਹੁੰਚਣ ਲਈ ਪੌੜੀ ਵਜੋਂ ਵਰਤਿਆ, ਪਰ ਜਦੋਂ ਵਾਰੀ ਨਿਆਂ ਦੇਣ ਦੀ ਆਈ ਤਾਂ ਸਭ ਸਰਕਾਰਾਂ ਦੇ ਹੱਥ ਥਿੜਕਦੇ ਨਜ਼ਰ ਆਏ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ 13 ਅਪ੍ਰੈਲ ਨੂੰ ਵਿਧਾਨ ਸਭਾ ਦਾ ਵਿਸ਼ੇਸ਼ […]

Loading

FEATURE
on Apr 7, 2026
25 views 1 sec

ਭਾਰਤ ਦੇ ਲੋਕਤੰਤਰ ਦਾ ਚੌਥਾ ਥੰਮ੍ਹ ਮੰਨੀ ਜਾਣ ਵਾਲੀ ਪੱਤਰਕਾਰੀ ਅੱਜ ਇੱਕ ਅਜਿਹੇ ਮੋੜ ’ਤੇ ਖੜ੍ਹੀ ਹੈ, ਜਿੱਥੇ ਕਲਮ ਅਤੇ ਕੈਮਰੇ ਦੀ ਤਾਕਤ ਨੂੰ ‘ਡਿਜੀਟਲ ਤਾਲਿਆਂ’ ਨਾਲ ਬੰਦ ਕੀਤਾ ਜਾ ਰਿਹਾ ਹੈ। ਪਿਛਲੇ ਕੁਝ ਦਿਨਾਂ ਵਿੱਚ ਦੇਸ਼ ਦੇ ਪ੍ਰਮੁੱਖ ਸੁਤੰਤਰ ਨਿਊਜ਼ ਪਲੇਟਫਾਰਮਾਂ, ਪੱਤਰਕਾਰਾਂ ਅਤੇ ਸਮਾਜਿਕ ਕਾਰਕੁਨਾਂ ਦੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਹੋਈ ਵੱਡੀ ਸਰਕਾਰੀ ਕਾਰਵਾਈ […]

Loading

FEATURE
on Apr 7, 2026
35 views 3 secs

ਬਰੈਂਪਟਨ/ਸਰੀ/ਏ.ਟੀ.ਨਿਊਜ਼: ਕੈਨੇਡਾ ਵਿੱਚ ਨਫ਼ਰਤ ਵਿਰੋਧੀ ਨਵੇਂ ਕਾਨੂੰਨ (ਬਿੱਲ ਸੀ-9) ਨੂੰ ਲੈ ਕੇ ਚੱਲ ਰਹੀ ਸਿਆਸੀ ਸਰਗਰਮੀ ਦਰਮਿਆਨ ਬੀਤੇ ਦਿਨ ਬਰੈਂਪਟਨ ਅਤੇ ਸਰੀ ਦੇ ਦੋ ਵੱਡੇ ਹਿੰਦੂ ਮੰਦਰਾਂ ਦੇ ਬਾਹਰ ਖ਼ਾਲਿਸਤਾਨ ਪੱਖੀ ਜਥੇਬੰਦੀ ‘ਸਿੱਖ ਫ਼ਾਰ ਜਸਟਿਸ’ ਵੱਲੋਂ ਪ੍ਰਦਰਸ਼ਨ ਕੀਤੇ ਗਏ। ਹਾਲਾਂਕਿ ਇਹ ਪ੍ਰਦਰਸ਼ਨ ਸ਼ਾਂਤਮਈ ਰਹੇ, ਪਰ ਇਸ ਨੇ ਕੈਨੇਡਾ ਵਿੱਚ ਧਾਰਮਿਕ ਸੁਰੱਖਿਆ ਅਤੇ ਨਵੇਂ ਕਾਨੂੰਨ ਦੀ […]

Loading

FEATURE
on Apr 7, 2026
31 views 0 secs

ਅੰਮ੍ਰਿਤਸਰ/ਏ.ਟੀ.ਨਿਊਜ਼: ਉੱਤਰ ਪ੍ਰਦੇਸ਼ ਦੇ ਖੇਤੀਬਾੜੀ ਮੰਤਰੀ ਬਲਦੇਵ ਸਿੰਘ ਔਲਖ ਨੇ ਪਰਿਵਾਰ ਸਮੇਤ ਹਰਿਮੰਦਰ ਸਾਹਿਬ ’ਚ ਮੱਥਾ ਟੇਕਿਆ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿਖੇ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਡਵੋਕੇਟ ਧਾਮੀ ਨੇ ਕਿਹਾ ਕਿ ਬਲਦੇਵ ਸਿੰਘ ਗੁਰੂ ਘਰ ਪ੍ਰਤੀ ਅਥਾਹ ਸ਼ਰਧਾ ਤੇ ਸਤਿਕਾਰ ਰੱਖਦੇ […]

Loading

FEATURE
on Apr 7, 2026
40 views 0 secs

ਅੰਮ੍ਰਿਤਸਰ/ਏ.ਟੀ.ਨਿਊਜ਼: ਉੱਤਰਾਖੰਡ ਵਿੱਚ ਕਰੀਬ 15 ਹਜ਼ਾਰ ਫੁੱਟ ਦੀ ਉੱਚਾਈ ’ਤੇ ਸਥਾਪਿਤ ਗੁਰਦੁਆਰਾ ਹੇਮਕੁੰਟ ਸਾਹਿਬ ’ਤੇ ਇਸ ਵੇਲੇ ਪੰਜ ਤੋਂ ਛੇ ਫੁੱਟ ਬਰਫ਼ ਹੈ। ਅਟਲਾਕੋਟੀ ਗਲੇਸ਼ੀਅਰ ਤੱਕ ਰਸਤੇ ਵਿੱਚ ਬਰਫ ਜੰਮੀ ਹੋਈ ਹੈ। ਗੁਰਦੁਆਰਾ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਲਈ 23 ਮਈ ਤੋਂ ਗੁਰਦੁਆਰੇ ਦੇ ਕਪਾਟ ਸੰਗਤ ਵਾਸਤੇ ਖੋਲ੍ਹੇ ਜਾ ਰਹੇ ਹਨ। ਗੁਰਦੁਆਰਾ ਹੇਮਕੁੰਟ ਸਾਹਿਬ ਮੈਨੇਜਮੈਂਟ […]

Loading

FEATURE
on Apr 7, 2026
25 views 0 secs

ਕੁਰਾਲੀ/ਏ.ਟੀ.ਨਿਊਜ਼: ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਜ ਸਿੰਘ ਸਾਹਿਬਾਨ ਦੇ ਫ਼ੈਸਲੇ ਨੂੰ ਸਾਜਿਸ਼ ਦੱਸਣ ਵਾਲਿਆਂ ਨੂੰ ਪੰਥ ਅਤੇ ਗੁਰੂ ਸਾਹਿਬ ਕਦੇ ਮੁਆਫ਼ ਨਹੀਂ ਕਰਨਗੇ। ਉਹ ਪਿਛਲੇ ਦਿਨੀਂ ਇੱਥੇ ਗੁਰਦੁਆਰਾ ਕਰਤਾਰਸਰ ਸਾਹਿਬ ਵਿੱਚ ਮੀਟਿੰਗ ਦੌਰਾਨ ਸੰਬੋਧਨ ਕਰ ਰਹੇ ਸਨ। […]

Loading

FEATURE
on Apr 7, 2026
39 views 0 secs

ਅੰਮ੍ਰਿਤਸਰ/ਏ.ਟੀ.ਨਿਊਜ਼: ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੀ ਬੇਅਦਬੀ ਦੀਆਂ ਘਟਨਾਵਾਂ ਰੋਕਣ ਲਈ ਸਰਕਾਰ ਵੱਲੋਂ ਬਣਾਏ ਜਾ ਰਹੇ ਕਾਨੂੰਨ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਜਥੇਬੰਦੀਆਂ ਦਾ ਇਕੱਠ ਸੱਦਿਆ ਸੀ। ਇਸ ਵਿੱਚ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਮਾਮਲੇ ਵਿੱਚ ਸਿੱਖ ਜਥੇਬੰਦੀਆਂ ਦੀ ਵੀ ਰਾਏ ਲਵੇ। ਦੱਸਣਯੋਗ ਹੈ ਕਿ ਇਸ ਸਬੰਧੀ […]

Loading

FEATURE
on Apr 7, 2026
29 views 0 secs

ਅੰਮ੍ਰਿਤਸਰ/ਏ.ਏ.ਟੀ.ਨਿਊਜ਼: ਇੱਥੇ ਦਲ ਖ਼ਾਲਸਾ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਸਬੰਧੀ ਸੈਮੀਨਾਰ ਕੀਤਾ ਗਿਆ ਜਿਸ ’ਚ ਬੇਅਦਬੀ ਦੀਆਂ ਘਟਨਾਵਾਂ ’ਤੇ ਚਿੰਤਾ ਪ੍ਰਗਟ ਕੀਤੀ ਗਈ।ਇਸ ਦੌਰਾਨ ਦਲ ਖ਼ਾਲਸਾ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਬੇਅਦਬੀ ਦੀਆਂ ਘਟਨਾਵਾਂ ਨਾਲ ਨਜਿੱਠਣ ਲਈ ਸਰਕਾਰ ਵੱਲ […]

Loading