ਨਫ਼ਰਤੀ ਹਿੰਸਾ ਦਾ ਸ਼ਿਕਾਰ ਹੋਇਆ ਐਲਵਿਨ ਪ੍ਰਸਾਦ ਦਮ ਤੋੜ ਗਿਆ

In ਅਮਰੀਕਾ
January 02, 2026

ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ : 2 ਮਹੀਨੇ ਪਹਿਲਾਂ ਨਫ਼ਰਤੀ ਹਿੰਸਾ ਦਾ ਸ਼ਿਕਾਰ ਹੋਇਆ ਭਾਰਤੀ ਮੂਲ ਦਾ ਗੇਅ ਐਲਵਿਨ ਪ੍ਰਸਾਦ ਦਮ ਤੋੜ ਗਿਆ। 58 ਸਾਲਾ ਐਲਵਿਨ ਪ੍ਰਸਾਦ ਉਪਰ ਸੈਕਰਾਮੈਂਟੋ ਵਿੱਚ ਪਿਛਲੇ ਸਾਲ ਪਹਿਲੀ ਨਵੰਬਰ ਨੂੰ ਹੈਲੋਵੀਨ ਦੀ ਰਾਤ ਨੂੰ ਹਮਲਾ ਹੋਇਆ ਸੀ। ਉਸ ਸਮੇਂ ਉਸ ਦੀ ਧੀ ਐਂਡਰੀਆ ਪ੍ਰਸਾਦ ਵੀ ਉਸ ਦੇ ਨਾਲ ਸੀ। ਹਮਲਾਵਰ ਸੀਨ ਵੈਲਸੇ
ਪੇਟਨ ਜੁਨੀਅਰ (25) ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਸੈਕਰਾਮੈਂਟੋ ਪੁਲਿਸ ਅਨੁਸਾਰ ਪੇਟਨ ਵਿਰੁੱਧ ਹੱਤਿਆ ਦੇ ਦੋਸ਼ ਆਇਦ ਕੀਤੇ ਜਾਣਗੇ ਜਦ ਕਿ ਪਹਿਲਾਂ ਉਸ ਵਿਰੁੱਧ ਨਫ਼ਰਤੀ ਅਪਰਾਧ ਨਾਲ ਸਬੰਧਿਤ ਹੀ ਦੋਸ਼ ਲਾਏ ਗਏ ਸਨ।

Loading