ਪਿਆਰ ਦਾ ਮਤਲਬ ਹੈ ਕਿ ਕਿਸੇ ਨੂੰ ਅੰਦਰੋਂ ਮਹਿਸੂਸ ਕਰਨਾ : ਦੇਬੀ ਮਖਸੂੁਸਪੁਰੀ

‘ਤੇਰੀਆਂ ਗੱਲਾਂ’, ‘ਮਿੱਤਰਾਂ ਦੀ ਆਵਾਜ਼’ ਅਤੇ ‘ਮਹਿਬੂਬ ਵਰਗੇ’ ਗੀਤਾਂ ਨਾਲ ਪੰਜਾਬੀ ਸੰਗੀਤ ਜਗਤ ’ਚ ਵੱਖਰਾ ਸਥਾਨ ਰੱਖਦੇ ਹਨ ਗਾਇਕ ਦੇਬੀ ਮਖਸੂਸਪੁਰੀ, ਜੋ ਇਸ ਸਮੇਂ ਆਪਣੇ ਇੱਕ ਪੋਡਕਾਸਟ ਕਾਰਨ ਕਾਫੀ ਸੁਰਖ਼ੀਆਂ ਬਟੋਰ ਰਹੇ ਹਨ। ਜੀ ਹਾਂ, ਹਾਲ ਹੀ ’ਚ ਗਾਇਕ ਦੇਬੀ ਮਖਸੂਸਪੁਰੀ ਨੇ ਇੱਕ ਪੋਡਕਾਸਟ ’ਚ ਸ਼ਿਰਕਤ ਕੀਤੀ, ਜਿਸ ਦੌਰਾਨ ਗਾਇਕ ਨੇ ਕਾਫ਼ੀ ਗੱਲ੍ਹਾਂ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ। ਇਸੇ ਦੌਰਾਨ ਜਦੋਂ ਗਾਇਕ ਦੇਬੀ ਮਖਸੂਸਪੁਰੀ ਨੂੰ ਪਿਆਰ ਦੀ ਪਰਿਭਾਸ਼ਾ ਦੇਣ ਲਈ ਕਿਹਾ ਗਿਆ ਤਾਂ ਉਨ੍ਹਾਂ ਨੇ ਇਸ ਗੱਲ ਦਾ ਜਵਾਬ ਕਾਫੀ ਸ਼ਾਨਦਾਰ ਅੰਦਾਜ਼ ਨਾਲ ਦਿੱਤਾ। ਗਾਇਕ ਨੇ ਕਿਹਾ ਕਿ ਪਿਆਰ ਦਾ ਮਤਲਬ ਹੈ ਕਿ ਕਿਸੇ ਨੂੰ ਅੰਦਰੋਂ ਮਹਿਸੂਸ ਕਰਨਾ, ਉਹ ਦੇ ਤੋਂ ਕੁਰਬਾਨ ਹੋ ਜਾਣ ਨੂੰ ਜੀਅ ਕਰੇ, ਉਹ ਦੀ ਹਰ ਗੱਲ ਚੰਗੀ ਲੱਗੇ, ਪਿਆਰੇ ਦੇ ਮੂੰਹੋਂ ਨਿਕਲੀ ਹਰ ਚੀਜ਼ ਪੂਰੀ ਕਰਨ ਨੂੰ ਦਿਲ ਕਰੇ ਅਤੇ ਮਨ ਕਰੇ ਕਿ ਮੈਂ ਕਿਸੇ ਤਰ੍ਹਾਂ ਇਸ ਨੂੰ ਪੂਰਾ ਕਰ ਦੇਵਾਂ। ਗਾਇਕ ਨੇ ਅੱਗੇ ਕਿਹਾ, ‘ਉਸ ਦਾ ਦੁੱਖ ਨਹੀਂ ਦੇਖ ਸਕਦੇ ਤੁਸੀਂ, ਉਸ ਨੂੰ ਕੁੱਝ ਵੀ ਹੁੰਦਾ ਹੈ ਤਾਂ ਤੁਹਾਡਾ ਤਰਾਹ ਨਿਕਲ ਜਾਂਦਾ ਹੈ ਅਤੇ ਤੁਸੀਂ ਸੋਚਦੇ ਹੋ ਕਿ ਮੈਨੂੰ ਕੁੱਝ ਹੋ ਜਾਵੇ ਪਰ ਉਸ ਨੂੰ ਕੁੱਝ ਵੀ ਨਾ ਹੋਵੇ।’

Loading