ਪੈਰਿਸ ਉਲੰਪਿਕ: ਦੋ ਤਗ਼ਮੇ ਜਿੱਤਣ ਵਾਲੀ ਮਨੂ ਭਾਕਰ ਹੋਵੇਗੀ ਸਮਾਪਤੀ ਸਮਾਰੋਹ ’ਚ ਭਾਰਤ ਦੀ ਝੰਡਾਬਰਦਾਰ

In ਖੇਡ ਖਿਡਾਰੀ
August 05, 2024
ਪੈਰਿਸ, 5 ਅਗਸਤ /ਅੰਮ੍ਰਿਤਸਰ ਟਾਈਮਜ਼ ਬਿਊਰੋ : ਪੈਰਿਸ ਉਲੰਪਿਕ ਖੇਡਾਂ ਵਿੱਚ ਦੋ ਕਾਂਸੀ ਤਗ਼ਮੇ ਜਿੱਤ ਕੇ ਇਤਿਹਾਸ ਰਚਣ ਵਾਲੀ ਨਿਸ਼ਾਨੇਬਾਜ਼ ਮਨੂ ਭਾਕਰ ਐਤਵਾਰ ਨੂੰ ਇੱਥੇ ਹੋਣ ਵਾਲੇ ਸਮਾਪਤੀ ਸਮਾਰੋਹ ਵਿੱਚ ਭਾਰਤ ਦੀ ਝੰਡਾਬਰਦਾਰ ਹੋਵੇਗੀ। ਮਨੂ ਨੇ 10 ਮੀਟਰ ਏਅਰ ਪਿਸਟਲ ਵਿੱਚ ਕਾਂਸੀ ਤਗ਼ਮਾ ਜਿੱਤ ਕੇ ਪੈਰਿਸ ਉਲੰਪਿਕ ਵਿੱਚ ਭਾਰਤ ਦਾ ਖਾਤਾ ਖੋਲ੍ਹਿਆ ਸੀ। ਇਸ ਤਰ੍ਹਾਂ ਉਹ ਉਲੰਪਿਕ ਵਿੱਚ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਨਿਸ਼ਾਨੇਬਾਜ਼ ਬਣੀ ਸੀ। ਇਸ ਤੋਂ ਬਾਅਦ ਉਸ ਨੇ ਸਰਬਜੋਤ ਸਿੰਘ ਨਾਲ ਮਿਲ ਕੇ 10 ਮੀਟਰ ਏਅਰ ਪਿਸਟਲ ਵਿੱਚ ਮਿਕਸਡ ਟੀਮ ਦਾ ਕਾਂਸੀ ਤਗ਼ਮਾ ਵੀ ਜਿੱਤਿਆ। ਭਾਰਤੀ ਉਲੰਪਿਕ ਐਸੋਸੀਏਸ਼ਨ ਦੇ ਇੱਕ ਅਧਿਕਾਰੀ ਨੇ ਕਿਹਾ, ‘‘ਮਨੂ ਨੂੰ ਝੰਡਾਬਰਦਾਰ ਦੇ ਰੂਪ ਵਿੱਚ ਚੁਣਿਆ ਗਿਆ ਹੈ। ਉਸ ਨੇ ਕਾਫੀ ਵਧੀਆ ਪ੍ਰਦਰਸ਼ਨ ਕੀਤਾ ਅਤੇ ਉਹ ਇਸ ਦੀ ਹੱਕਦਾਰ ਹੈ।’

Loading