ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਗਾਜ਼ਲਾ ਹਾਸ਼ਮੀ ਨੇ ਵਰਜੀਨੀਆ ਦੇ 43 ਵੇਂ ਲੈਫ਼ਟੀਨੈਂਟ ਗਵਰਨਰ ਵਜੋਂ ਸਹੁੰ ਚੁੱਕੀ। ਉਹ ਪਹਿਲੀ ਮੁਸਲਮਾਨ ਦੱਖਣ ਏਸ਼ੀਅਨ ਅਮਰੀਕੀ ਔਰਤ ਹੈ ਜੋ ਇਸ ਅਹੁਦੇ ’ਤੇ ਪੁੱਜੀ ਹੈ। ਹਾਸ਼ਮੀ ਨੂੰ ਅਹੁਦੇ ਦੀ ਸਹੁੰ ਵਰਜੀਨੀਆ ਸੁਪਰੀਮ ਕੋਰਟ ਦੀ ਚੀਫ਼ ਜਸਟਿਸ ਸਲੀਓ ਪਾਵਲ ਨੇ ਚੁਕਾਈ। ਇਸ ਮੌਕੇ ਹਾਸ਼ਮੀ ਨੇ ਕਿਹਾ ਕਿ ਉਨ੍ਹਾਂ ਉੱਪਰ ਪ੍ਰਗਟਾਏ ਭਰੋਸੇ ਲਈ ਉਹ ਧੰਨਵਾਦੀ ਹੈ। ਭਾਰਤ ਦੇ ਹੈਦਰਾਬਾਦ ਵਿੱਚ ਪੈਦਾ ਹੋਈ ਹਾਸ਼ਮੀ ਨੇ ਜਾਰਜੀਆ ਸਾਊਥਰਨ ਯੂਨੀਵਰਸਿਟੀ ਤੋਂ ਅੰਡਰਗਰੈਜੂਏਟ ਡਿਗਰੀ, ਯਨੀਵਰਸਿਟੀ ਆਫ਼ ਵਰਜੀਨੀਆ ਤੋਂ ਮਾਸਟਰ ਡਿਗਰੀ ਤੇ ਅਮੈਰਕੀਨ ਸਟੱਡੀਜ ਵਿੱਚ ਪੀ. ਐਚ. ਡੀ. ਐਮੋਰੀ ਯੂਨੀਵਰਸਿਟੀ ਤੋਂ ਕੀਤੀ। ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਹਾਸ਼ਮੀ ਨੇ ਕਈ ਦਹਾਕੇ ਵਰਜੀਨੀਆ ਦੇ ਕਾਲਜਾਂ ਵਿੱਚ ਪੜਾਇਆ। ਉਹ ਵਰਜੀਨੀਆ ਸੈਨੇਟ ਲਈ ਵੀ ਚੁਣੀ ਗਈ ਸੀ। ਉਨ੍ਹਾਂ ਨੇ ਸਿੱਖਿਆ, ਸਿਹਤ ਸੰਭਾਲ ਤੇ ਮਾਨਵੀ ਅਧਿਕਾਰਾਂ ਦੇ ਖੇਤਰ ਵਿੱਚ ਲਾਮਿਸਾਲ ਕੰਮ ਕੀਤਾ
![]()
