ਵੈਟੀਕਨ ਸਿਟੀ/ਏ.ਟੀ.ਨਿਊਜ਼ :
ਕਾਰਡੀਨਲ ਰੌਬਰਟ ਪ੍ਰੀਵੋਸਟ ਕੈਥੋਲਿਕ ਚਰਚ ਦੇ ਦੋ ਹਜ਼ਾਰ ਸਾਲ ਦੇ ਇਤਿਹਾਸ ’ਚ ਪਹਿਲੇ ਅਮਰੀਕੀ ਪੋਪ ਚੁਣੇ ਗਏ ਹਨ। 69 ਸਾਲ ਪ੍ਰੀਵੋਸਟ ਨੇ ਲਿਓ-14 ਨਾਂ ਅਪਣਾਇਆ ਹੈ। ਪ੍ਰੀਵੋਸਟ ਨੇ ਆਪਣਾ ਕੈਰੀਅਰ ਪੇਰੂ ’ਚ ਸੇਵਾ ਕਰਦਿਆਂ ਬਿਤਾਇਆ ਅਤੇ ਉਹ ਵੈਟੀਕਨ ਦੇ ਬਿਸ਼ਪ ਦੇ ਸ਼ਕਤੀਸ਼ਾਲੀ ਦਫ਼ਤਰ ਦੀ ਅਗਵਾਈ ਕਰਦੇ ਹਨ। ਪ੍ਰੀਵੋਸਟ ਨੇ ਪੋਪ ਵਜੋਂ ਆਪਣੇ ਪਹਿਲੇ ਸੰਬੋਧਨ ’ਚ ਕਿਹਾ, ‘ਸ਼ਾਂਤੀ ਤੁਹਾਡੇ ਨਾਲ ਹੋਵੇ’ ਅਤੇ ਉਨ੍ਹਾਂ ‘ਬਿਨਾਂ ਕਿਸੇ ਡਰ ਦੇ’ ਸ਼ਾਂਤੀ ਤੇ ਸੰਵਾਦ ਦਾ ਸੁਨੇਹਾ ਦਿੱਤਾ।
![]()
