ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਇੱਕ ਸੰਘੀ ਅਦਾਲਤ ਨੇ ਇਮੀਗ੍ਰੇਸ਼ਨ ਐਂਡ ਕਸਟਮਜ ਇਨਫੋਰਸਮੈਂਟ ਦੁਆਰਾ ਇੱਕ ਭਾਰਤੀ ਨਾਗਰਿਕ ਦੀ ਗ੍ਰਿਫ਼ਤਾਰੀ ਨੂੰ ਗ਼ੈਰ ਕਾਨੂੰਨੀ ਕਰਾਰ ਦਿੱਤਾ ਹੈ। ਕੈਲੀਫ਼ੋਰਨੀਆ ਦੇ ਦੱਖਣੀ ਜ਼ਿਲੇ੍ਹ ਦੀ ਡਿਸਟ੍ਰਿਕਟ ਕੋਰਟ ਨੇ ਵਿਕਾਸ ਕੁਮਾਰ ਦੀ ਹੈਬੀਅਸ ਕਾਰਪਸ ਰਿਟ ਸਵੀਕਾਰ ਕਰਦਿਆਂ ਕਿਹਾ ਕਿ ਸਰਕਾਰ ਉਸ ਨੂੰ ਦੁਬਾਰਾ ਹਿਰਾਸਤ ਵਿੱਚ ਲੈਣ
ਲਈ ਬੁਨਿਆਦੀ ਸੰਵਿਧਾਨਕ ਲੋੜਾਂ ਪੂਰੀਆਂ ਕਰਨ ਵਿੱਚ ਨਾਕਾਮ ਰਹੀ ਹੈ। ਵਿਕਾਸ ਕੁਮਾਰ ਨੂੰ ਓਟੇ ਮੈਸਾ ਡੀਟੈਨਸ਼ਨ ਸੈਂਟਰ ਵਿੱਚ ਰੱਖਿਆ ਗਿਆ ਹੈ। ਅਦਾਲਤ ਨੇ 6 ਜਨਵਰੀ ਨੂੰ ਕੁਮਾਰ ਨੂੰ ਤੁਰੰਤ ਰਿਹਾਅ ਕਰਨ ਦਾ ਆਦੇਸ਼ ਦਿੱਤਾ ਸੀ। ਉਸ ਨੂੰ 24 ਦਸੰਬਰ 2025 ਨੂੰ ਉਸ ਵੇਲੇ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਜਦੋਂ ਉਹ ਮੈਰੀਨ ਕਾਰਪਸ ਕੈਂਪ ਪੈਂਡਲਟਨ ਵਿਖੇ ਇੱਕ ਗਾਹਕ ਨੂੰ ਭੋਜਨ ਦੇਣ ਗਿਆ ਸੀ।
![]()
