ਸਿਡਨੀ/ਏ.ਟੀ.ਨਿਊਜ਼: ਆਸਟ੍ਰੇਲੀਆ ਵਿੱਚ ਵਧ ਰਹੀ ਮਹਿੰਗਾਈ ਨੇ ਆਮ ਲੋਕਾਂ ਦੀ ਆਰਥਿਕ ਸਥਿਤੀ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਹੈ। ਤਾਜ਼ਾ ਅੰਕੜਿਆਂ ਮੁਤਾਬਕ ਮਹਿੰਗਾਈ ਦਰ ਲਗਭਗ 4 ਤੋਂ 5 ਫ਼ੀਸਦੀ ਦੇ ਆਸਪਾਸ ਰਹੀ, ਜਦੋਂਕਿ ਬੇਰੁਜ਼ਗਾਰੀ ਦਰ ਕਰੀਬ 4 ਫ਼ੀਸਦੀ ਹੈ। ਮਹਿੰਗਾਈ ਕਾਰਣ ਲੋਕ ਪੂਰਾ ਸਮਾਂ 40 ਘੰਟੇ ਹਫ਼ਤਾ ਭਰ ਕੰਮ ਕਰਨ ਦੇ ਬਾਵਜੂਦ ਆਪਣੀਆਂ ਲੋੜਾਂ ਪੂਰੀਆਂ ਨਹੀਂ ਕਰ ਪਾ ਰਹੇ।
ਰਿਪੋਰਟਾਂ ਅਨੁਸਾਰ ਕਰੀਬ 6 ਤੋਂ 7 ਫ਼ੀਸਦੀ ਆਸਟ੍ਰੇਲੀਆਈ ਵਰਕਰ ਦੂਜੀ ਨੌਕਰੀ ਕਰ ਰਹੇ ਹਨ ਜਾਂ ਉਸ ਦੀ ਭਾਲ ਵਿੱਚ ਜਿੱਥੇ ਤਨਖਾਹ ਜ਼ਿਆਦਾ ਹੋਵੇ । ਘਰਾਂ ਦੇ ਕਿਰਾਏ ਵਿੱਚ 10 ਫ਼ੀਸਦੀ ਤੱਕ ਵਾਧਾ, ਬਿਜਲੀ ਅਤੇ ਖਾਣ-ਪੀਣ ਦੇ ਖਰਚਿਆਂ ਵਿੱਚ ਤੇਜ਼ੀ ਨਾਲ ਵਾਧਾ ਅਤੇ ਵਿਆਜ ਦਰਾਂ ਦੇ ਚੜ੍ਹਾਅ ਨੇ ਘਰੇਲੂ ਬਜਟ ਨੂੰ ਕਾਫ਼ੀ ਹਿਲਾ ਦਿੱਤਾ ਹੈ।
ਸਿਡਨੀ ਦੇ ਰਹਿਣ ਵਾਲੇ ਇੱਕ ਵਰਕਰ ਹੈਰੀ ਦਾ ਕਹਿਣਾ ਹੈ ਕਿ ਮੈਂ ਪੂਰਾ ਸਮਾਂ ਨੌਕਰੀ ਕਰਦਾ ਹਾਂ, ਪਰ ਮਹਿੰਗਾਈ ਇਸ ਕਦਰ ਵੱਧ ਗਈ ਹੈ ਕਿ ਘਰ ਦੇ ਸਾਰੇ ਖਰਚੇ ਪੂਰੇ ਕਰਨਾ ਮੁਸ਼ਕਿਲ ਹੋ ਗਿਆ ਹੈ। ਇਸ ਲਈ ਮੈਨੂੰ ਹਫ਼ਤੇ ਦੇ ਅਖੀਰ ਵਿੱਚ ਦੂਜੀ ਨੌਕਰੀ ਵੀ ਕਰਨੀ ਪੈਂਦੀ ਹੈ। ਉਹ ਦੱਸਦਾ ਹੈ ਕਿ ਵਧ ਰਹੀਆਂ ਕੀਮਤਾਂ ਅਤੇ ਕਰਜ਼ਿਆਂ ਦੀਆਂ ਕਿਸ਼ਤਾਂ ਨੇ ਉਸ ਨੂੰ ਵਾਧੂ ਆਮਦਨ ਲੱਭਣ ਲਈ ਮਜਬੂਰ ਕਰ ਦਿੱਤਾ ਹੈ।
ਯੂਨੀਵਰਸਿਟੀ ਸਿਡਨੀ ਦੇ ਸਰਵੇਖਣ ਨੇ ਦੱਸਿਆ ਕਿ ਆਸਟ੍ਰੇਲੀਆ ਵਿੱਚ ਜੀਵਨ ਦਾ ਰਹਿਣ ਸਹਿਣ ਦਾ ਖਰਚਾ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਦੂਜੀ ਨੌਕਰੀ ਹੁਣ ਕਈ ਲੋਕਾਂ ਲਈ ਚੋਣ ਨਹੀਂ, ਸਗੋਂ ਮਜਬੂਰੀ ਬਣ ਚੁੱਕੀ ਹੈ।
![]()
