ਸਿਡਨੀ/ਮੈਲਬਰਨ/ਏ.ਟੀ.ਨਿਊਜ਼: ਆਸਟ੍ਰੇਲੀਆ ਦੇ ਆਬਾਦੀ ਦੇ ਇਤਿਹਾਸ ਵਿੱਚ ਭਾਰਤ ਹੁਣ ਇੰਗਲੈਂਡ ਨੂੰ ਪਿੱਛੇ ਛੱਡ ਕੇ ਦੇਸ਼ ਵਿੱਚ ਵਿਦੇਸ਼ੀ ਮੂਲ ਦੇ ਵਸਨੀਕਾਂ ਦਾ ਸਭ ਤੋਂ ਵੱਡਾ ਸਰੋਤ ਮੁਲਕ ਬਣ ਗਿਆ ਹੈ। ਆਸਟ੍ਰੇਲੀਅਨ ਬਿਊਰੋ ਆਫ਼ ਸਟੈਟਿਸਟਿਕਸ (ਏ ਬੀ ਐੱਸ) ਵੱਲੋਂ ਜਾਰੀ ਕੀਤੇ ਗਏ 2026 ਦੇ ਤਾਜ਼ਾ ਅੰਕੜਿਆਂ ਅਨੁਸਾਰ, ਆਸਟ੍ਰੇਲੀਆ ਵਿੱਚ ਭਾਰਤੀ ਮੂਲ ਦੇ ਲੋਕਾਂ ਦੀ ਗਿਣਤੀ 9,71,020 ਤੱਕ ਪਹੁੰਚ ਗਈ ਹੈ, ਜੋ ਕਿ ਇੰਗਲੈਂਡ ਦੇ 9,70,950 ਦੇ ਅੰਕੜੇ ਤੋਂ ਮਾਮੂਲੀ ਜਿਹੀ ਵੱਧ ਹੈ ਪਰ ਇਤਿਹਾਸਕ ਤੌਰ ’ਤੇ ਇਹ ਅਹਿਮ ਵਾਧਾ ਹੈ। ਜ਼ਿਕਰਯੋਗ ਹੈ ਕਿ 1891 ਵਿੱਚ ਰਿਕਾਰਡ ਰੱਖਣ ਦੀ ਸ਼ੁਰੂਆਤ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਇੰਗਲੈਂਡ ਪਹਿਲੇ ਸਥਾਨ ਤੋਂ ਹੇਠਾਂ ਖਿਸਕਿਆ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਤਬਦੀਲੀ ਇੰਗਲੈਂਡ ਮੂਲ ਦੀ ਵੱਸੋਂ ਦੇ ਉਮਰ ਦਰਾਜ਼ ਹੋਣ ਕਾਰਨ ਦੇਖਣ ਨੂੰ ਮਿਲੀ ਹੈ।
![]()
