ਸੈਕਰਾਮੈਂਟੋ, ਕੈਲੀਫ਼ੋਰਨੀਆ/ ਹੁਸਨ ਲੜੋਆ ਬੰਗਾ: ਟਿਟੂਸਵਿਲੇ, ਫ਼ਲੋਰਿਡਾ ਵਿੱਚ ਇੱਕ ਬਰਗਰ ਕਿੰਗ ਆਊਟਲੈੱਟ ਦੇ ਸਾਬਕਾ ਭਾਰਤੀ ਮੈਨੇਜਰ ਨੂੰ ਚੋਰੀ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਉੱਪਰ ਬਰਖ਼ਾਸਤਗੀ ਤੋਂ ਬਾਅਦ ਰੈਸਟੋਰੈਂਟ ਦੀ ਸੇਫ਼ ਵਿਚੋਂ 3500 ਡਾਲਰ ਚੋਰੀ ਕਰਨ ਦੇ ਦੋਸ਼ ਲਾਏ ਗਏ ਹਨ। ਸਟੋਰ ਮੈਨੇਜਰ ਵੱਲੋਂ ਨਕਦੀ ਗੁੰਮ ਹੋ ਜਾਣ ਦੀ ਸ਼ਿਕਾਇਤ ਉਪਰੰਤ ਮਾਮਲੇ ਦੀ ਜਾਂਚ ਕੀਤੀ ਗਈ। ਮੈਨੇਜਰ ਨੇ ਜਾਂਚ ਕਾਰਾਂ ਨੂੰ ਦੱਸਿਆ ਕਿ ਇੱਕ ਹੀ ਵਿਅਕਤੀ ਹੈ ਜਿਸ ਨੂੰ ਸਿਕਿਉਰਿਟੀ ਕੋਡ ਦਾ ਪਤਾ ਸੀ। ਜਾਂਚ ਕਾਰਾਂ ਅਨੁਸਾਰ ਇਹ ਵਿਅਕਤੀ ਹੋਰ ਕੋਈ ਨਹੀਂ ਬਲਕਿ ਸਾਬਕਾ ਮੈਨੇਜਰ ਕ੍ਰਿਸ ਕੁਮਾਰ ਹੀ ਸੀ ਜਿਸ ਨੂੰ ਗੈਰ ਹਾਜ਼ਰ ਰਹਿਣ ਕਾਰਨ ਨੌਕਰੀ ਤੋਂ ਹਟਾ ਦਿੱਤਾ ਗਿਆ ਸੀ। ਡੁਪਲੀਕੇਟ ਚਾਬੀ, ਜੋ ਉਸ ਨੇ ਆਪਣੀ ਨੌਕਰੀ ਦੌਰਾਨ ਹੀ ਬਣਾ ਲਈ ਸੀ, ਨਾਲ ਰੈਸਟੋਰੈਂਟ ਖੋਲ੍ਹਿਆ ਤੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ।
![]()
