ਅਮਰੀਕਾ ਵੱਲੋਂ ਚੀਨ ’ਤੇ ਨਵੀਂਆਂ ਆਰਥਿਕ ਪਾਬੰਦੀਆਂ ਲਾਗੂ

In ਅਮਰੀਕਾ
April 28, 2026

ਵਾਸ਼ਿੰਗਟਨ/ਏ.ਟੀ.ਨਿਊਜ਼: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਗਵਾਈ ਵਾਲੇ ਪ੍ਰਸ਼ਾਸਨ ਨੇ ਚੀਨ ਦੀ ਇੱਕ ਪ੍ਰਮੁੱਖ ਤੇਲ ਰਿਫ਼ਾਇਨਰੀ ਅਤੇ ਇਰਾਨੀ ਤੇਲ ਦੀ ਢੋਆ-ਢੁਆਈ ਵਿੱਚ ਸ਼ਾਮਲ ਲੱਗਭਗ 40 ਸ਼ਿਪਿੰਗ ਕੰਪਨੀਆਂ ਅਤੇ ਟੈਂਕਰਾਂ ’ਤੇ ਆਰਥਿਕ ਪਾਬੰਦੀਆਂ ਲਾਈਆਂ ਹਨ। ਅਮਰੀਕਾ ਨੇ ਇਸ ਮਹੀਨੇ ਫ਼ਾਰਸ ਦੀ ਖਾੜੀ ਦੇ ਸਟ੍ਰੇਟ ਆਫ਼ ਹੋਰਮੁਜ਼ ’ਤੇ ਨਾਕਾਬੰਦੀ ਪ੍ਰਭਾਵੀ ਕੀਤੀ ਹੈ, ਜੋ ਵਿਸ਼ਵ ਪੱਧਰੀ ਊਰਜਾ ਸਪਲਾਈ ਲਈ ਬੇਹੱਦ ਮਹੱਤਵਪੂਰਨ ਹੈ। ਇਹ ਪਾਬੰਦੀਆਂ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ-ਜਿਨਪਿੰਗ ਦੀ ਚੀਨ ਵਿੱਚ ਹੋਣ ਵਾਲੀ ਮੁਲਾਕਾਤ ਤੋਂ ਠੀਕ ਕੁਝ ਹਫ਼ਤੇ ਪਹਿਲਾਂ ਲਾਈਆਂ ਗਈਆਂ ਹਨ। ਪਿਛਲੇ ਦਿਨੀਂ ਲਾਈਆਂ ਗਈਆਂ ਪਾਬੰਦੀਆਂ ਵਿੱਚ ਹੈਂਗਲੀ ਪੈਟ੍ਰੋਕੈਮੀਕਲ ਦੀ ਡਾਲੀਆਨ ਬੰਦਰਗਾਹ ਸ਼ਹਿਰ ਵਿੱਚ ਸਥਿਤ ਕੰਪਨੀ ਵੀ ਸ਼ਾਮਲ ਹੈ, ਜਿਸ ਦੀ ਹਰ ਰੋਜ਼ ਲੱਗਭਗ 4,00,000 ਬੈਰਲ ਕੱਚੇ ਤੇਲ ਨੂੰ ਸੋਧਣ ਦੀ ਸਮਰੱਥਾ ਹੈ।

Loading