ਮਿਆਂਮਾਰ: ਆਂਗ ਸਾਨ ਸੂ ਕੀ ਨੂੰ ਘਰ ’ਚ ਕੀਤਾ ਨਜ਼ਰਬੰਦ

ਸੰਯੁਕਤ ਰਾਸ਼ਟਰ/ਏ.ਟੀ.ਨਿਊਜ਼: ਮਿਆਂਮਾਰ ਦੀ ਆਗੂ ਆਂਗ ਸਾਨ ਸੂ ਕੀ ਨੂੰ ਜੇਲ੍ਹ ’ਚੋਂ ਕੱਢ ਕੇ ਘਰ ’ਚ ਨਜ਼ਰਬੰਦ ਕਰ ਦਿੱਤਾ ਗਿਆ ਹੈ। ਇਹ ਕਦਮ ਫ਼ੌਜੀ ਆਗੂ ਮਿਨ ਆਂਗ ਹਲਾਇੰਗ ਦੇ ਰਾਸ਼ਟਰਪਤੀ ਚੁਣੇ ਜਾਣ ਦੇ ਬਾਅਦ ਫ਼ੌਜੀ ਸ਼ਾਸਨ ਵਾਲੇ ਦੇਸ਼ ਨੂੰ ਲੋਕਤੰਤਰ ਮਹਿਸੂਸ ਕਰਾਉਣ ਦੇ ਮਕਸਦ ਨਾਲ ਚੁੱਕਿਆ ਗਿਆ ਹੈ। ਮਿਆਂਮਾਰ ਦੇ ਸੂਚਨਾ ਮੰਤਰਾਲੇ ਨੇ ਕਿਹਾ ਕਿ ਰਾਸ਼ਟਰਪਤੀ ਨੇ ਨਾਏ ਪਯੀ ਤਾਵ ਜੇਲ੍ਹ ’ਚ ਬੰਦ ਆਂਗ ਸਾਨ ਸੂ ਕੀ ਦੀ ਬਾਕੀ ਸਜ਼ਾ ਨੂੰ ਨਜ਼ਰਬੰਦੀ ’ਚ ਬਦਲਣ ਦਾ ਫ਼ੈਸਲਾ ਕੀਤਾ ਹ। ਆਂਗ ਸਾਨ ਸੂ ਕੀ ਲੋਕਤੰਤਰੀ ਤਰੀਕੇ ਨਾਲ ਚੁਣੀ ਗਈ ਸਰਕਾਰ ਦੀ ਸਟੇਟ ਕੌਂਸਲਰ ਤੇ ਅਸਲੀ ਆਗੂ ਸਨ, ਜਿਸਨੂੰ 2021 ਦੇ ਤਖਤਾਪਲਟ ’ਚ ਫ਼ੌਜ ਵੱਲੋਂ ਗੱਦੀ ਤੋਂ ਉਤਾਰ ਦਿੱਤਾ ਗਿਆ ਸੀ। ਤਖ਼ਤਾਪਲਟ ਦੀ ਅਗਵਾਈ ਕਰਨ ਵਾਲੇ ਤੇ ਫ਼ੌਜੀ ਸ਼ਾਸਨ ਦੇ ਮੁਖੀ ਰਹੇ ਸੀਨੀਅਰ ਜਨਰਲ ਆਂਗ ਹਲਾਇੰਗ ਨੂੰ ਤਿੰਨ ਅਪ੍ਰੈਲ ਨੂੰ ਸੰਸਦ ਵੱਲੋਂ ਰਾਸ਼ਟਰਪਤੀ ਚੁਣਿਆ ਗਿਆ। ਸੰਸਦ ਦੀ ਚੋਣ ਇਸ ਸਾਲ ਹੋਈ, ਜਿਸ ਵਿੱਚ ਆਂਗ ਸਾਨ ਸੂ ਕੀ ਦੀ ਨੈਸ਼ਨਲ ਲੀਗ ਫਾਰ ਡੈਮੋਕ੍ਰੇਸੀ ਦੀ ਹਿੱਸੇਦਾਰੀ ਨਹੀਂ ਸੀ, ਜਿਸ ’ਤੇ ਤਖਤਾਪਲਟ ਦੇ ਬਾਅਦ 2021 ’ਚ ਪਾਬੰਦੀ ਲਗਾ ਦਿੱਤੀ ਗਈ ਸੀ।

Loading