ਟਰੰਪ ਪ੍ਰਸ਼ਾਸਨ ਨੇ ਚੁੱਪ ਚੁਪੀਤੇ ਵਿਦੇਸ਼ੀ ਡਾਕਟਰਾਂ ’ਤੇ ਪਾਬੰਦੀ ਹਟਾਈ

In ਅਮਰੀਕਾ
May 06, 2026

ਸੈਕਰਾਮੈਂਟੋ, ਕੈਲੀਫੋਰਨੀਆ/ਹੁੁਸਨ ਲੜੋਆ ਬੰਗਾ: ਟਰੰਪ ਪ੍ਰਸ਼ਾਸਨ ਨੇ ਕਈ ਮਹੀਨਿਆਂ ਦੀ ਬੇਯਕੀਨੀ ਤੋਂ ਬਾਅਦ ਪਾਬੰਦੀ ਹਟਾਉਂਦਿਆਂ ਵਿਦੇਸ਼ੀ ਡਾਕਟਰਾਂ ਲਈ ਵੀਜਾ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਹੈ। ਹੋਮਲੈਂਡ ਸਿਕਿਉਰਿਟੀ ਵਿਭਾਗ ਨੇ ਇਸ ਸਾਲ ਦੇ ਸ਼ੁਰੂ ਵਿੱਚ ਵਿਦੇਸ਼ੀ ਡਾਕਟਰਾਂ ਸਮੇਤ ਹੋਰਨਾਂ ਉਪਰ ਸਖ਼ਤ ਵੀਜਾ ਪਾਬੰਦੀਆਂ ਲਾਗੂ ਕਰ ਦਿੱਤੀਆਂ ਸਨ। ਪਾਬੰਦੀਆਂ ਕਾਰਨ ਸਿਹਤ ਸੇਵਾਵਾਂ ਉਪਰ ਖਾਸ ਕਰਕੇ ਦਿਹਾਤੀ ਇਲਾਕਿਆਂ ਵਿੱਚ ਬਹੁਤ ਬੁਰਾ ਅਸਰ ਪਿਆ ਹੈ। 64 ਪ੍ਰਤੀਸ਼ਤ ਵਿਦੇਸ਼ੀ ਡਾਕਟਰ ਦੂਰ ਦਰਾਡੇ ਦੇ ਪਛੜੇ ਖੇਤਰਾਂ ਵਿੱਚ ਕੰਮ ਕਰਦੇ ਹਨ ਜਿਨਾਂ ਖੇਤਰਾਂ ਵਿੱਚ ਡਾਕਟਰੀ ਦੀ ਕਮੀ ਹੋਣ ਕਾਰਨ ਸਿਹਤ ਸੇਵਾਵਾਂ ਪ੍ਰਭਾਵਿਤ ਹੋਣੀਆਂ ਸ਼ੁਰੂ ਹੋ ਗਈਆਂ ਸਨ।

Loading