ਜੇਰੂਸਲਮ/ਏ.ਟੀ.ਨਿਊਜ਼: ਇਜ਼ਰਾਇਲ ਵਿੱਚ ਪਿਛਲੀ ਰਾਤ ਦਰਜਨਾਂ ਇਜ਼ਰਾਇਲੀ ਨਾਗਰਿਕਾਂ ਨੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਸਰਕਾਰ ਅਤੇ ਦੱਖਣੀ ਲਿਬਨਾਨ ’ਤੇ ਜਾਰੀ ਹਮਲਿਆਂ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਇਰਾਨ ਅਤੇ ਲਿਬਨਾਨ ਦੇ ਨਾਲ ਜਾਰੀ ਜੰਗ ਦੇ ਵਿਚਾਲੇ ਇਸ ਸਾਲ ਇਜ਼ਰਾਇਲ ਵਿਚ ਆਮ ਚੋਣਾਂ ਹੋਣ ਦੀ ਉਮੀਦ ਹੈ। ਦੇਸ਼ ਦੇ ਅੰਦਰ ਵੀ ਤਣਾਅ ਵਧਿਆ ਹੋਇਆ ਹੈ। ਖ਼ਾਸਕਰ ਆਰਥੋਡਾਕਸ ਯਹੂਦੀ ਭਾਈਚਾਰੇ ਦੇ ਕੁਝ ਲੋਕ ਫ਼ੌਜ ਵਿੱਚ ਭਰਤੀ ਹੋਣ ਤੋਂ ਇਨਕਾਰ ਕਰ ਰਹੇ ਹਨ, ਜਿਸ ਨੂੰ ਲੈ ਕੇ ਵਿਵਾਦ ਬਣਿਆ ਹੋਇਆ ਹੈ।
83 ਸਾਲਾਂ ਦੇ ਸੇਵਾਮੁਕਤ ਨਾਗਰਿਕ ਡੇਵਿਡ ਅਲਕਨ ਨੇ ਰਾਇਟਰਜ਼ ਨੂੰ ਕਿਹਾ, “ਮੈਂ ਇੱਥੇ ਸਰਕਾਰ ਦੇ ਖ਼ਿਲਾਫ਼ ਪ੍ਰਦਰਸ਼ਨ ਕਰਨ ਆਇਆ ਹਾਂ ਕਿਉਂਕਿ ਇਹ ਸਰਕਾਰ ਇੱਕ ਆਫ਼ਤ ਬਣ ਚੁੱਕੀ ਹੈ। ਸਰਕਾਰ ਪੂਰੀ ਤਰ੍ਹਾਂ ਗਲਤ ਦਿਸ਼ਾ ਵੱਲ ਜਾ ਰਹੀ ਹੈ। ਉਹ ਲੋਕਾਂ ਨੂੰ ਝੂਠ ਅਤੇ ਫਰਜ਼ੀ ਖ਼ਬਰਾਂ ਪਰੋਸ ਰਹੀ ਹੈ, ਜਿਸ ਦਾ ਅਸੀਂ ਵਿਰੋਧ ਕਰਦੇ ਹਾਂ।” ਪ੍ਰਦਰਸ਼ਨ ਵਿਚ ਕੁਝ ਲੋਕ ‘ਸਟਾਪ ਦਿ ਜੈਨੋਸਾਈਡ’ ਵਰਗੇ ਪੋਸਟਰ ਲਈ ਨਜ਼ਰ ਆਏ।
![]()
