ਮਾਸਕੋ/ਏ.ਟੀ.ਨਿਊਜ਼: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਮਾਸਕੋ ਇਰਾਨ ਦੇ ਇਨਰਿਚਡ ਯੂਰੇਨੀਅਮ ਭੰਡਾਰ ਨੂੰ ਆਪਣੇ ਇੱਥੇ ਲਿਆਉਣ ਅਤੇ ਸੁਰੱਖਿਅਤ ਰੱਖਣ ਲਈ ਤਿਆਰ ਹੈ। ਮਾਸਕੋ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਪੁਤਿਨ ਨੇ ਕਿਹਾ ਕਿ ਰੂਸ ਨੇ 2015 ਵਿੱਚ ਵੀ ਇਰਾਨ ਤੋਂ ਇਨਰਿਚਡ ਯੂਰੇਨੀਅਮ ਬਾਹਰ ਕੱਢਿਆ ਸੀ ਅਤੇ ਹੁਣ ਉਸ ਤਜਰਬੇ ਨੂੰ ਦੁਹਰਾਉਣ ਲਈ ਤਿਆਰ ਹੈ।
ਉਨ੍ਹਾਂ ਦੇ ਮੁਤਾਬਕ ਜੰਗ ਨਾਲ ਜੁੜੀਆਂ ਸਾਰੀਆਂ ਧਿਰਾਂ ਇਸ ਗੱਲ ’ਤੇ ਸਹਿਮਤ ਸਨ ਕਿ ਯੂਰੇਨੀਅਮ ਨੂੰ ਇਰਾਨ ਤੋਂ ਬਾਹਰ ਭੇਜਿਆ ਜਾਵੇ ਪਰ ਬਾਅਦ ਵਿੱਚ ਅਮਰੀਕਾ ਨੇ ਆਪਣਾ ਰੁਖ਼ ਸਖ਼ਤ ਕਰ ਲਿਆ ਅਤੇ ਮੰਗ ਕੀਤੀ ਕਿ ਯੂਰੇਨੀਅਮ ਸਿਰਫ਼ ਅਮਰੀਕੀ ਖੇਤਰ ਵਿੱਚ ਹੀ ਭੇਜਿਆ ਜਾਵੇ। ਇਸ ਤੋਂ ਬਾਅਦ ਇਰਾਨ ਨੇ ਵੀ ਆਪਣਾ ਰੁਖ਼ ਸਖ਼ਤ ਕਰ ਲਿਆ।
![]()
