ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਕੇਂਦਰੀ ਕੈਂਟੁਕੀ ਵਿੱਚ ਇੱਕ ਬੈਂਕ ਵਿੱਚ ਹੋਈ ਲੁੱਟਮਾਰ ਦੌਰਾਨ ਲੁਟੇਰੇ ਵੱਲੋਂ ਕੀਤੀ ਗੋਲੀਬਾਰੀ ਵਿੱਚ ਦੋ ਬੈਂਕ ਮੁਲਾਜ਼ਮਾਂ ਦੀ ਮੌਤ ਹੋ ਗਈ ਜਿਨਾਂ ਵਿੱਚ ਇੱਕ ਔਰਤ ਮੁਲਾਜ਼ਮ ਸ਼ਾਮਿਲ ਹੈ। ਕੈਂਟੁਕੀ ਸਟੇਟ ਟਰੁੁੱਪਰ ਜਸਟਿਨ ਕੀਅਰਨੇ ਨੇ ਕਿਹਾ ਹੈ ਕਿ ਬੈਂਕ ਲੁੱਟਮਾਰ ਦੀ ਇਹ ਘਟਨਾ ਮੈਡੀਸਨ ਕਾਊਂਟੀ ਦੇ ਸ਼ਹਿਰ ਬੇਰੀਆ ਵਿੱਚ ਵਾਪਰੀ।
ਨਕਾਬਧਾਰੀ ਇੱਕ ਲੁਟੇਰਾ ਦੁਪਹਿਰ 2 ਵਜੇ ਤੋਂ ਪਹਿਲਾਂ ਬੈਂਕ ਵਿੱਚ ਦਾਖਲ ਹੋਇਆ। ਬੈਂਕ ਵਿੱਚ ਦਾਖਲ ਹੁੰਦਿਆਂ ਹੀ ਉਸ ਨੇ ਗੋਲੀਬਾਰੀ ਕਰਕੇ 2 ਬੈਂਕ ਮੁਲਾਜ਼ਮਾਂ ਦੀ ਹੱਤਿਆ ਕਰ ਦਿੱਤੀ। ਬਾਅਦ ਵਿੱਚ ਉਸ ਨੂੰ ਬੈਂਕ ਵਿਚੋਂ ਜੋ ਵੀ ਕੁਝ ਮਿਲਿਆ, ਲੈ ਕੇ ਸਿਲਵਰ ਰੰਗ ਦੀ ਬੀ ਐਮ ਡਬਲਯੂ ਸੇਡਾਨ ਗੱਡੀ ਵਿੱਚ ਫ਼ਰਾਰ ਹੋ ਗਿਆ ਜਿਸ ਨੂੰ ਪੁਲਿਸ ਨੇ ਪਿੱਛਾ ਕਰਕੇ ਲੈਕਿਸੰਗਟਨ ਵਿਚੋਂ ਗ੍ਰਿਫ਼ਤਾਰ ਕਰ ਲਿਆ ਜਿਸ ਦੀ ਪਛਾਣ 18 ਸਾਲਾ ਬਰੇਲਨ ਵੀਵਰ ਵਜੋਂ ਹੋਈ ਹੈ। ਉਸ ਵਿਰੁੱਧ 2 ਹੱਤਿਆਵਾਂ ਤੇ ਲੁੱਟਮਾਰ ਦੇ ਸੰਘੀ ਦੋਸ਼ ਆਇਦ ਕੀਤੇ ਗਏ ਹਨ।
![]()
