ਓਟਾਵਾ/ਏ.ਟੀ.ਨਿਊਜ਼: ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ‘ਸਿੱਖ ਵਿਰਾਸਤੀ ਮਹੀਨੇ’ ਮੌਕੇ ਓਟਾਵਾ ਦੇ ਗੁਰਦੁਆਰੇ ’ਚ ਮੱਥਾ ਟੇਕਿਆ ਅਤੇ ਸਿੱਖਾਂ ਨਾਲ ਸੇਵਾ ’ਚ ਹਿੱਸਾ ਲਿਆ। ਕਾਰਨੀ ਨੇ ‘ਐਕਸ’ ’ਤੇ ਕਿਹਾ ਕਿ ਕੈਨੇਡਾ ’ਚ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਸਿੱਖ ਭਾਈਚਾਰਾ ਹੈ। ਉਨ੍ਹਾਂ ਕਿਹਾ ਕਿ ਇਸ ਪਵਿੱਤਰ ਮੌਕੇ ’ਤੇ ਉਨ੍ਹਾਂ ਦੀ ਸਰਕਾਰ ਵੀ ਸਿੱਖਾਂ ਵੱਲੋਂ ਕੈਨੇਡਾ ਦੇ ਵਿਕਾਸ ’ਚ ਪਾਏ ਯੋਗਦਾਨ ਦਾ ਜਸ਼ਨ ਮਨਾ ਰਹੀ ਹੈ। ਇਸ ਤੋਂ ਪਹਿਲਾਂ ਟੋਰਾਂਟੋ ’ਚ ਭਾਰਤੀ ਕੌਂਸਲਖ਼ਾਨੇ ਨੇ ਵਿਰਾਸਤ-ਏ-ਖਾਲਸਾ ਨਾਲ ਮਿਲ ਕੇ ਵਿਸਾਖੀ ਮਨਾਈ ਸੀ। ਸਮਾਗਮ ਵਿੱਚ ਭਾਰਤੀ ਪਰਵਾਸੀਆਂ ਅਤੇ ਕੈਨੇਡਾ ਦੀਆਂ ਉੱਘੀਆਂ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਭਾਰਤੀ ਹਾਈ ਕਮਿਸ਼ਨਰ ਦਿਨੇਸ਼ ਕੇ ਪਟਨਾਇਕ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਪਰਵਾਸੀ ਭਾਈਚਾਰੇ ਨੂੰ ਅਜਿਹੀ ਤੰਦ ਦੱਸਿਆ ਜੋ ਦੋਵੇਂ ਮੁਲਕਾਂ ਨੂੰ ਆਪਸ ਵਿੱਚ ਜੋੜਦੀ ਹੈ। ਕੌਂਸਲ ਜਨਰਲ ਮਹਾਵੀਰ ਸਿੰਘਵੀ ਨੇ ਦੁਨੀਆ ਭਰ ਵਿੱਚ ਵਿਸਾਖੀ ਦੀ ਧੂਮ ਅਤੇ ਸਿੱਖ ਵਿਰਾਸਤ ਦੇ ਮਹੱਤਵ ’ਤੇ ਜ਼ੋਰ ਦਿੱਤਾ।
![]()
