ਗਵਰਨਰ ਬਣਿਆ ਤਾਂ ਵਿਸ਼ੇਸ਼ ਦਫ਼ਤਰ ਖੋਲ੍ਹਿਆ ਜਾਵੇਗਾ- ਡਾ ਨੀਰਵ ਸ਼ਾਹ

In ਅਮਰੀਕਾ
April 17, 2026

ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਭਾਰਤੀ ਮੂਲ ਦੇ ਡਾਕਟਰ ਨੀਰਵ ਸ਼ਾਹ ਨੇ ਅਗੁਸਟਾ ਵਿੱਚ ਐਲਾਨ ਕੀਤਾ ਹੈ ਕਿ ਜੇਕਰ ਉਹ ਮੇਨੀ ਦਾ ਗਵਰਨਰ ਚੁਣਿਆ ਗਿਆ ਤਾਂ ਉਸ ਦੀ ਯੋਜਨਾ ਪਬਲਿਕ ਇਨਗੇਜਮੈਂਟ ਐਂਡ ਟਰਾਂਸਪੇਰੈਂਸੀ ਦਫ਼ਤਰ ਖੋਲ੍ਹਣ ਦੀ ਹੈ । ਉਨ੍ਹਾਂ ਨੇ ਇਹ ਐਲਾਨ ਟਾਊਨ ਹਾਲ ਵਿੱਚ ਇਕ ਸਮਾਗਮ ਦੌਰਾਨ ਕਰਦਿਆਂ ਕਿਹਾ ਕਿ ਜਨਤਿਕ ਮੀਟਿੰਗਾਂ ਤੇ
ਫ਼ੀਡਬੈਕ ਚੈਨਲ ਗਵਰਨਰ ਦਫ਼ਤਰ ਦਾ ਰਸਮੀ ਹਿੱਸਾ ਹੋਣਗੇ। ਪ੍ਰਸਤਾਵਿਤ ਦਫ਼ਤਰ ਰਾਜ ਭਰ ਵਿੱਚ ਟਾਊਨ ਹਾਲਾਂ ਨਾਲ ਤਾਲਮੇਲ ਕਰਨਗੇ, ਪ੍ਰਗਤੀ ਡੈਸ਼ਬੋਰਡ ਪ੍ਰਕਾਸ਼ਿਤ ਕਰਨਗੇ ਤੇ ਜਨਤਿਕ ਹੁੰਗਾਰੇ ਸਬੰਧੀ ਪ੍ਰਣਾਲੀ ਉਪਰ ਨਜ਼ਰ ਰੱਖਣਗੇ। ਸ਼ਾਹ ਨੇ ਕਿਹਾ ਕਿ ਇਸ ਯੋਜਨਾ ਦਾ ਮੰਤਵ ਜਵਾਬਦੇਹੀ ਵਧਾਉਣਾ ਤੇ ਸਰਕਾਰ ਵਿੱਚ ਲੋਕਾਂ ਦੇ ਭਰੋਸੇ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਬਾਅਦ ਵੀ ਅਗਵਾਈ ਨਹੀਂ ਰੁਕੇਗੀ। ਸ਼ਾਹ ਨੇ ਕਿਹਾ ਕਿ ਜੇਕਰ ਤੁਸੀਂ ਲੋਕਾਂ ਨਾਲ ਭਰੋਸਾ ਕਰਨ ਦਾ ਵਾਅਦਾ ਕਰਦੇ ਹੋ ਤਾਂ ਤੁਹਾਨੂੰ ਇਸ ਉੱਪਰ ਨਿਰੰਤਰ ਖਰਾ ਉੱਤਰਨਾ ਪਵੇਗਾ ਤੇ ਮੁਸ਼ਕਿਲ ਸਵਾਲਾਂ ਦੇ ਜਵਾਬ ਦੇਣ ਲਈ ਤਿਆਰ ਰਹਿਣਾ ਪਵੇਗਾ।

Loading