ਮੇਟਾ ਦੁਆਰਾ ਹਜ਼ਾਰਾਂ ਮੁਲਾਜ਼ਮਾਂ ਦੀ ਛਾਂਟੀ ਕਰਨ ਦੀ ਯੋਜਨਾ

In ਅਮਰੀਕਾ
April 25, 2026

ਸੈਕਾਰਾਮੈਂਟੋ, ਕੈਲੀਫ਼ੋਰਨੀਆ/ ਹੁਸਨ ਲੜੋਆ ਬੰਗਾ: ਮੇਟਾ ਦੁਆਰਾ ਇਸ ਸਾਲ ਵੱਡੀ ਪੱਧਰ ’ਤੇ ਮੁਲਾਜ਼ਮਾਂ ਦੀ ਛਾਂਟੀ ਕਰਨ ਦੀ ਯੋਜਨਾ ਹੈ। ਮੇਟਾ ਨਾਲ ਜੁੜੇ ਸੂਤਰਾਂ ਅਨੁਸਾਰ ਇਸ ਸਾਲ ਹਜ਼ਾਰਾਂ ਮੁਲਾਜ਼ਮਾਂ ਨੂੰ ਕੰਮ ਤੋਂ ਜਵਾਬ ਦੇ ਦਿੱਤਾ ਜਾਵੇਗਾ। ਫ਼ੇਸਬੁੱਕ ਤੇ ਇੰਸਟ੍ਰਾਗਰਾਮ ਮਾਲਕ ਵੱਲੋਂ ਸ਼ੁਰੂਆਤੀ ਦੌਰ ਵਿੱਚ ਕੌਮਾਂਤਰੀ ਪੱਧਰ ’ਤੇ ਆਪਣੇ ਮੁਲਾਜ਼ਮਾਂ ਦੀ 10% ਜੋ ਕਿ 8000 ਦੇ ਕਰੀਬ ਗਿਣਤੀ ਬਣਦੀ ਹੈ, ਦੀ ਛਾਂਟੀ ਕੀਤੀ ਜਾਵੇਗੀ। ਕੁਲ ਮਿਲਾ ਕੇ ਉਸ ਵੱਲੋਂ 20 ਫ਼ੀਸਦੀ ਮੁਲਾਜ਼ਮ ਕੰਮ ਤੋਂ ਹਟਾਉਣ ਦੀ ਯੋਜਨਾ ਹੈ। ਹਾਲਾਂ ਕਿ ਮੇਟਾ ਨੇ ਇਸ ਸਬੰਧੀ ਅਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਹੈ। ਦਰਅਸਲ ਕੰਪਨੀ ਦੇ ਸੀ ਈ ਓ ਮਾਰਕ ਜ਼ੁਕਰਬਰਗ ਅਰਬਾਂ ਡਾਲਰ ਏ. ਆਈ. ਵਿੱਚ ਨਿਵੇਸ਼ ਕਰ ਰਹੇ ਹਨ ਤੇ ਆਪਣੀ ਕੰਪਨੀ ਵਿੱਚ ਨਾਟਕੀ ਤਬਦੀਲੀਆਂ ਕਰਨਾ ਚਾਹੁੰਦੇ ਹਨ। ਇਥੇ ਜ਼ਿਕਰ ਯੋਗ ਹੈ ਕਿ ਬਦਲ ਰਹੇ ਹਾਲਾਤ ਦੇ ਮੱਦੇ-ਨਜ਼ਰ ਪਿਛਲੇ ਕੁਝ ਮਹੀਨਿਆਂ
ਦੌਰਾਨ ਐਮਾਜ਼ੋਨ ਡਾਟ ਕਾਮ ਨੇ 30,000 ਮੁਲਾਜ਼ਮਾਂ ਦੀ ਛਾਂਟੀ ਕੀਤੀ ਹੈ।

Loading