ਨੇਪਾਲ ਦੇ ਪ੍ਰਧਾਨ ਮੰਤਰੀ ਵੱਲੋਂ ਨਵਾਂ ਕਾਨੂੰਨ ਲਾਗੂ

In ਮੁੱਖ ਖ਼ਬਰਾਂ
April 25, 2026

ਕਾਠਮੰਡੂ/ਏ.ਟੀ.ਨਿਊਜ਼: ਨੇਪਾਲ ਦੇ ਪ੍ਰਧਾਨ ਮੰਤਰੀ ਬਲੇਂਦਰ ਸ਼ਾਹ ਵੱਲੋਂ ਦੇਸ਼ ਵਿੱਚ ਨਵਾਂ ਕਾਨੂੰਨ ਲਾਗੂ ਕੀਤਾ ਗਿਆ ਹੈ, ਜਿਸ ਨੂੰ ਬਲੇਂਦਰ ਸ਼ਾਹ ਯੁੱਗ ਦੀ ਸ਼ੁਰੂਆਤ ਕਿਹਾ ਜਾ ਰਿਹਾ ਹੈ। ਇਸ ਨਵੇਂ ਕਾਨੂੰਨ ਤਹਿਤ ਸੋਮਵਾਰ ਤੋਂ ਸ਼ੁੱਕਰਵਾਰ ਤੱਕ 8 ਘੰਟਿਆਂ ਦੀ ਬਜਾਏ ਹੁਣ 12 ਘੰਟੇ ਕੰਮ ਹੋਵੇਗਾ ਅਤੇ ਸ਼ਨੀਵਾਰ ਅਤੇ ਐਤਵਾਰ ਨੂੰ ਛੁੱਟੀ ਹੋਵੇਗੀ, ਜਿਸ ਨਾਲ ਪੈਟਰੋਲ ਅਤੇ ਡੀਜ਼ਲ ਦੀ ਵੀ ਬਚਤ ਹੋਵੇਗੀ। ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਤੋਂ ਇਲਾਵਾ ਕਿਸੇ ਨੂੰ ਵੀ ਸੁਰੱਖਿਆ ਨਹੀਂ ਮਿਲੇਗੀ, ਜਿਨ੍ਹਾਂ ਨੂੰ ਜਾਨ ਦਾ ਖਤਰਾ ਹੋਵੇਗਾ ਉਹ ਆਪਣੀ ਤਨਖਾਹ ਤੋਂ ਬਾਡੀਗਾਰਡ ਰੱਖਣਗੇ। ਕੋਈ ਵੀ ਵਿਦਿਆਰਥੀ 20 ਸਾਲ ਦੀ ਉਮਰ ਤੱਕ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਸਹਿਯੋਗ ਜਾਂ ਪ੍ਰਮੋਟ ਨਹੀਂ ਕਰ ਸਕੇਗਾ, ਵਿਦਿਆਰਥੀ ਆਪਣੀ ਪੜਾਈ ’ਤੇ ਧਿਆਨ ਦੇਣਗੇ। ਬਲਾਤਕਾਰੀਆਂ ਨੂੰ ਕੋਰਟ ਜਾਂ ਦਫ਼ਤਰ ਨਹੀਂ ਦਿੱਤਾ ਜਾਵੇਗਾ, ਉਨ੍ਹਾਂ ਨੂੰ ਸਿੱਧੀ ਫਾਂਸੀ ਦਿੱਤੀ ਜਾਵੇਗੀ। ਪੁਲਿਸ ਜਿਸ ਨੂੰ ਰਿਸ਼ਵਤ ਲੈਂਦੇ ਹੋਏ ਫੜੇਗੀ ਉਸ ਨੂੰ ਜ਼ਿੰਦਗੀ ਭਰ ਲਈ ਮੁਅੱਤਲ ਕਰ ਦਿੱਤਾ ਜਾਵੇਗਾ। ਕੋਈ ਵੀ ਸਰਕਾਰੀ ਕੰਮ ਆਨਲਾਈਨ ਹੋਵੇਗਾ ਅਤੇ ਸਾਰਾ ਕੰਮ 12 ਘੰਟਿਆਂ ਦੇ ਅੰਦਰ ਪੂਰਾ ਕੀਤਾ ਜਾਵੇਗਾ। ਸਾਰੇ ਮੰਦਰਾਂ ਵਿੱਚ ਵੀ.ਆਈ.ਪੀ. ਕਲਚਰ ਖਤਮ ਕਰ ਦਿੱਤਾ ਜਾਵੇਗਾ, ਨਿਯਮ ਸਭ ਲਈ ਇੱਕੋ ਜਿਹੇ ਹੋਣਗੇ, ਚਾਹੇ ਗਰੀਬ ਹੋਵੇ ਜਾਂ ਅਮੀਰ। ਸਾਰੇ ਹਸਪਤਾਲਾਂ ਵਿੱਚ 20% ਗਰੀਬਾਂ ਲਈ ਬੈੱਡ ਰਾਖਵੇਂ ਹੋਣਗੇ। ਕਿਸੇ ਵੀ ਨੇਤਾ ਦੀ ਮੀਟਿੰਗ ਲਈ ਕੋਈ ਰਸਤਾ ਬੰਦ ਨਹੀਂ ਕੀਤਾ ਜਾਵੇਗਾ। ਕਿਸੇ ਵੀ ਸਰਕਾਰੀ ਦਫ਼ਤਰ ਵਿੱਚ ਕਿਸੇ ਨੇਤਾ ਦੀ ਫੋਟੋ ਨਹੀਂ ਰੱਖੀ ਜਾਵੇਗੀ, ਸਿਰਫ਼ ਨੇਪਾਲ ਦਾ ਝੰਡਾ ਰੱਖਿਆ ਜਾਵੇਗਾ।

Loading