ਡੈਮੋਕਰੈਟਸ ਵੱਲੋਂ ਰਾਸ਼ਟਰਪਤੀ ਖ਼ਿਲਾਫ਼ 25ਵੀਂ ਸੋਧ ਦੀ ਵਰਤੋਂ ਕਰਨ ਲਈ ਬਿੱਲ ਪੇਸ਼

In ਅਮਰੀਕਾ
April 17, 2026

ਸੈਕਰਾਮੈਂਟੋ,ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਡੈਮੋਕਰੈਟਸ ਕਾਂਗਰਸ ਮੈਂਬਰਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ 25ਵੀਂ ਸੋਧ ਦੀ ਵਰਤੋਂ ਲਈ ਇੱਕ ਬਿੱਲ ਪੇਸ਼ ਕੀਤਾ ਹੈ ਜਿਸ ਤਹਿਤ ਇੱਕ ਕਮਿਸ਼ਨ ਬਣਾਉਣ ਦੀ ਵਿਵਸਥਾ ਹੈ ਜੋ ਕਮਿਸ਼ਨ ਇਹ ਤੈਅ ਕਰੇਗਾ ਕਿ ਟਰੰਪ ਦਫ਼ਤਰ ਚਲਾਉਣ ਦੇ ਸਮਰੱਥ ਹੈ ਜਾਂ ਨਹੀਂ। ਹਾਊਸ ਜੁਡੀਸ਼ਰੀ ਕਮੇਟੀ ਦੇ ਸੀਨੀਅਰ ਮੈਂਬਰ ਜੈਮੀ ਰਸਕਿਨ
ਜਿਨ੍ਹਾਂ ਦਾ 50 ਹੋਰ ਡੈਮੋਕਰੈਟਸ ਮੈਂਬਰਾਂ ਨੇ ਸਮਰਥਨ ਕੀਤਾ, ਵੱਲੋਂ ਪੇਸ਼ ਬਿੱਲ ਤਹਿਤ 17 ਮੈਂਬਰੀ ਪੈਨਲ ਬਣਾਉਣ ਦੀ ਤਜਵੀਜ਼ ਹੈ ਜਿਸ ਨੂੰ 25ਵੀਂ ਸੋਧ ਦੇ ਸੈਕਸ਼ਨ 4 ਤਹਿਤ ਰਾਸ਼ਟਰਪਤੀ ਦੀ ਯੋਗਤਾ ਬਾਰੇ ਜਾਂਚ ਕਰਨ ਦਾ ਅਧਿਕਾਰ ਹੋਵੇਗਾ ਹਾਲਾਂ ਕਿ ਰਿਪਬਲੀਕਨਾਂ ਦੇ ਨਿਯੰਤਰਣ ਵਾਲੀ ਕਾਂਗਰਸ ਵਿੱਚ ਇਸ ਤਜਵੀਜ਼ ਦਾ ਵਿਰੋਧ ਹੋਣਾ ਤੈਅ ਹੈ। ਰਸਕਿਨ ਨੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਹੈ ਕਿ ਅਸੀਂ ਇੱਕ ਵੱਡੇ ਸੰਕਟ ਦਾ ਸਾਹਮਣਾ ਕਰ ਰਹੇ ਹਾਂ, ਕਾਂਗਰਸ ਲਈ ਇਹ ਸਮਾਂ ਹੈ ਕਿ ਉਹ 25 ਵੀਂ ਸੋਧ ਤਹਿਤ ਅਮਰੀਕੀ ਆਵਾਮ ਨੂੰ ਵਿਸਫ਼ੋਟਕ ਤੇ ਅਸਥਿਰ ਹਾਲਾਤ ਤੋਂ ਬਚਾਉਣ ਲਈ ਆਪਣੀ ਜਿੰਮੇਵਾਰੀ ਨਿਭਾਵੇ।

Loading