ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਡਾਊਨ ਟਾਊਨ ਲੋਵਾ ਸ਼ਹਿਰ ਦੇ ਪੇਡੈਸਟੀਰੀਅਨ ਮਾਲ ਨੇੜੇ ਹੋਈ ਗੋਲੀਬਾਰੀ ਵਿੱਚ ਯੂਨੀਵਰਸਿਟੀ ਆਫ਼ ਲੋਵਾ ਦੇ 3 ਵਿਦਿਆਰਥੀਆਂ ਸਮੇਤ 5 ਵਿਅਕਤੀਆਂ ਜ਼ਖਮੀ ਹੋ ਗਏ। ਲੋਵਾ ਸਿਟੀ ਪੁਲਿਸ ਅਨੁਸਾਰ ਅਜੇ ਤੱਕ ਇਸ ਘਟਨਾ ਸਬੰਧੀ ਕੋਈ ਗਿ੍ਰਫ਼ਤਾਰੀ ਨਹੀਂ ਹੋਈ ਹੈ ਤੇ ਸ਼ੱਕੀ ਵਿਅਕਤੀਆਂ ਦੀ ਗਿ੍ਰਫ਼ਤਾਰੀ ਲਈ ਲੋਕਾਂ ਨੂੰ ਮਦਦ ਦੀ ਅਪੀਲ ਕੀਤੀ ਗਈ ਹੈ।
ਪੁਲਿਸ ਨੇ ਜ਼ਖਮੀਆਂ ਦੀ ਪਛਾਣ ਕਰ ਲਈ ਹੈ ਜਿਨ੍ਹਾਂ ਵਿਚੋਂ ਇੱਕ ਪੀੜਤ ਦੀ ਹਾਲਤ ਗੰਭੀਰ ਹੈ ਜਦ ਕਿ ਬਾਕੀ 4 ਸਥਿਰ ਹਾਲਤ ਵਿੱਚ ਹਨ।
ਪੁਲਿਸ ਵਿਭਾਗ ਨੇ ਕਿਹਾ ਹੈ ਕਿ ਅਜੇ ਇਹ ਕਹਿਣਾ ਮੁਸ਼ਕਿਲ ਹੈ ਕਿ ਗੋਲੀਬਾਰੀ ਦੀ ਘਟਨਾ ਵਿੱਚ ਕਿੰਨੇ ਲੋਕ ਸ਼ਾਮਿਲ ਸਨ। ਜਿਸ ਖੇਤਰ ਵਿੱਚ ਗੋਲੀਬਾਰੀ ਹੋਈ ਹੈ, ਉਸ ਖੇਤਰ ਵਿੱਚ ਡੋਨੈਲੀਜ ਪੱਬ, ਟੀ ਸੀ ਬੀ ਪੂਲ ਹਾਲ, ਰੀਯੁਨੀਅਨ ਬਰੇਵਰੀ, ਬਰਦਰਜ ਬਾਰ ਤੇ ਗਰਿਲ ਐਂਡ ਸਟੱਫ਼ਡ ਓਲਾਈਵ ਸਮੇਤ ਪ੍ਰਸਿੱਧ ਬਾਰ ਹਨ।
![]()
