ਮਿਲਾਨ/ਇਟਲੀ/ਏ.ਟੀ.ਨਿਊਜ਼: ਰੋਜ਼ਗਾਰ ਅਤੇ ਚੰਗੇ ਭਵਿੱਖ ਦੀ ਆਸ ਲੈਕੇ ਵਿਦੇਸ਼ਾਂ ਵਿੱਚ ਆ ਵੱਸੇ ਪੰਜਾਬੀਆਂ ਨੇ ਜਿੱਥੇ ਆਪਣੇ ਪਰਿਵਾਰਾਂ ਦੀ ਤਰੱਕੀ ਤੇ ਖੁਸ਼ਹਾਲੀ ਲਈ ਪੂਰੀ ਮਿਹਨਤ ਤੇ ਲਗਨ ਨਾਲ ਕੰਮ ਕੀਤਾ ਹੈ ਉਸ ਦੇ ਨਾਲ ਪੰਜਾਬੀ ਸੱਭਿਆਚਾਰ ਤੇ ਕਲਚਰ ਨੂੰ ਸਾਂਭਣ ਲਈ ਵੀ ਆਪਣਾ ਵਡਮੁੱਲਾ ਯੋਗਦਾਨ ਪਾਇਆ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਸ਼ਹੂਰ ਗਾਇਕ ਤੇ ਅਦਾਕਾਰ ਬੱਬੂ ਮਾਨ ਵੱਲੋਂ ਇਟਲੀ ਦੇ ਸ਼ਹਿਰ ਬਰੇਸ਼ੀਆ ਵਿਖੇ ਇੱਕ ਪ੍ਰੋਗਰਾਮ ਦੌਰਾਨ ਬੋਲਦੇ ਹੋਏ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਕੰਮਕਾਜੀ ਰੁਝੇਵਿਆਂ ਕਾਰਨ ਅਕਸਰ ਲੋਕ ਆਪਣੇ ਪਿਛੋਕੜ ਨੂੰ ਭੁੱਲ ਜਾਂਦੇ ਹਨ ਪਰ ਇਹ ਪੰਜਾਬ ਦੀ ਖੂਬਸੂਰਤੀ ਹੈ ਕਿ ਬਾਹਰਲੇ ਮੁਲਕਾਂ ਵਿੱਚ ਵੱਸਦੇ ਪੰਜਾਬੀਆ ਨੂੰ ਸੁਪਨੇ ਵੀ ਪੰਜਾਬ ਦੇ ਆਉਂਦੇ ਹਨ । ਇਸ ਮੌਕੇ ’ਤੇ ਇੰਡੀਅਨ ਈਵੈਂਨਟ ਰੋਮ ਦੇ ਆਗੂ ਪੰਕਜ ਢੀਂਗਰਾਂ, ਵਿਕਾਸ ਗੌਵਰ, ਗੁਰਦੀਪ ਸਿੰਘ, ਜੇ, ਪੀ ਐਂਡ ਸੰਨਜ ਤੋਂ ਕਰਨ ਅਤੇ ਸ਼੍ਰੋਮਣੀ ਅਕਾਲੀ ਦਲ ਇਟਲੀ ਦੇ ਸੀਨੀਅਰ ਆਗੂ ਲਖਵਿੰਦਰ ਸਿੰਘ ਡੋਗਰਾਵਾਲਾ ਅਤੇ ਜਸਵੀਰ ਸਿੰਘ ਡੋਗਰਾਵਾਲ ਉਚੇਚੇ ਤੌਰ ’ਤੇ ਮੌਜੂਦ ਸਨ ਜਿਨ੍ਹਾਂ ਵੱਲੋਂ ਪੰਜਾਬ ਦੀ ਅਵਾਜ਼ ਬੱਬੂ ਮਾਨ ਨੂੰ ਬਰੇਸ਼ੀਆ ਪੁੱਜਣ ’ਤੇ ਜੀ ਆਇਆਂ ਆਖਿਆ ਗਿਆ।
![]()
