‘ਫ਼ੀਫ਼ਾ ਵਿਸ਼ਵ ਕੱਪ 2026’ ਦੀ ਓਪਨਿੰਗ ਸੈਰੇਮਨੀ ਵਿੱਚ ਹਿੱਸਾ ਲਵੇਗੀ ਨੋਰਾ ਫ਼ਤੇਹੀ

ਟੋਰਾਂਟੋ/ਏ.ਟੀ.ਨਿਊਜ਼: ਨੋਰਾ ਫ਼ਤੇਹੀ 12 ਜੂਨ 2026 ਨੂੰ ਕੈਨੇਡਾ ਦੇ ਟੋਰਾਂਟੋ ਵਿੱਚ ਹੋਣ ਵਾਲੀ ‘ਫ਼ੀਫ਼ਾ ਵਿਸ਼ਵ ਕੱਪ 2026’ ਦੀ ਓਪਨਿੰਗ ਸੈਰੇਮਨੀ ਵਿੱਚ ਆਪਣੀ ਗਾਇਕੀ ਅਤੇ ਡਾਂਸ ਦਾ ਜਲਵਾ ਬਿਖੇਰਨ ਲਈ ਤਿਆਰ ਹੈ। ਇਹ ਨੋਰਾ ਦੇ ਅੰਤਰਰਾਸ਼ਟਰੀ ਕਰੀਅਰ ਲਈ ਇੱਕ ਬਹੁਤ ਵੱਡੀ ਉਪਲੱਬਧੀ ਹੈ। ਟੋਰਾਂਟੋ ਦੇ ਬੀ.ਐਮ.ਓ. ਫ਼ੀਲਡ ਵਿੱਚ ਹੋਣ ਵਾਲੇ ਇਸ ਸਮਾਗਮ ਵਿੱਚ ਉਹ ਐਲਾਨਿਸ ਮੋਰੀਸੈੱਟ ਅਤੇ ਮਾਈਕਲ ਬੁਬਲੇ ਵਰਗੇ ਦੁਨੀਆ ਭਰ ਦੇ ਮੰਨੇ-ਪ੍ਰਮੰਨੇ ਕਲਾਕਾਰਾਂ ਦੇ ਨਾਲ ਸਟੇਜ ਸਾਂਝੀ ਕਰੇਗੀ।
ਇਸ ਵਾਰ ਨੋਰਾ ਦੀ ਖਾਸ ਗੱਲ ਇਹ ਹੈ ਕਿ ਉਹ ਸਿਰਫ਼ ਡਾਂਸ ਹੀ ਨਹੀਂ ਕਰੇਗੀ, ਸਗੋਂ ਗਾਏਗੀ ਵੀ। ਇਸ ਤੋਂ ਪਹਿਲਾਂ ਵੀ ਨੋਰਾ ਨੇ 2022 ਦੇ ਫ਼ੀਫ਼ਾ ਵਿਸ਼ਵ ਕੱਪ ਦੌਰਾਨ ਯਾਦਗਾਰੀ ਪ੍ਰਦਰਸ਼ਨ ਕੀਤਾ ਸੀ।
ਫ਼ੀਫ਼ਾ ਵਿਸ਼ਵ ਕੱਪ 2026 ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਵਿੱਚ ਹੋਣ ਜਾ ਰਿਹਾ ਹੈ, ਜਿਸ ਵਿੱਚ ਦੁਨੀਆ ਭਰ ਦੇ ਵੱਡੇ ਸਿਤਾਰੇ ਸ਼ਾਮਲ ਹੋਣਗੇ।

Loading